Htv Punjabi
Punjab

ਅਕਾਲੀ ਦਲ ਨੂੰ ਝਟਕਾ, ਹੁਣ ਨਕੋਦਰ ਦੀਆਂ ਤਸਵੀਰਾਂ ਆਈਆਂ ਸਾਹਮਣੇ

ਨਕੋਦਰ ਦੇ ਰੇਲਵੇ ਰੋਡ ਤੇ ਨਕੋਦਰ ਦੇ ਹਲਕਾ ਇੰਚਾਰਜ ਜਗਬੀਰ ਸਿੰਘ ਬਰਾੜ ਵੱਲੋਂ ਅਮਰੀਕ ਸਿੰਘ ਦੇ ਘਰ ਪਹੁੰਚੇ ਅਤੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਜਗਬੀਰ ਸਿੰਘ ਬਰਾੜ ਨੇ ਅਕਾਲੀ ਸਾਬਕਾ ਕੋਸਲਰ ਨਾਲ ਗੱਲਬਾਤ ਕੀਤੀ ਅਤੇ ਜਿਸ ਤੋਂ ਬਾਅਦ ਸਾਬਕਾ ਕੌਂਸਲਰ ਅਮਰੀਕ ਸਿੰਘ ਥਿੰਦ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਜਗਬੀਰ ਸਿੰਘ ਬਰਾੜ ਨੇ ਉਨ੍ਹਾਂ ਨੂੰ ਸਿਰੋਪਾ ਪਾ ਕੇ ਪਾਰਟੀ ਵਿਚ ਆਉਣ ਲਈ ਸੁਆਗਤ ਕੀਤਾ ਗਿਆ ਅਤੇ ਕਿਹਾ ਇਨ੍ਹਾਂ ਦੇ ਵਾਰਡ ਦੇ ਪਹਿਲ ਦੇ ਅਧਾਰ ਤੇ ਕੰਮ ਕੀਤੇ ਜਾਣਗੇ

ਅਮਰੀਕ ਸਿੰਘ ਨੇ ਕਿਹਾ ਕਿ ਮੇਰੇ ਵਾਰਡ ਦੇ ਲੋਕਾਂ ਨੇ ਮੈਨੂੰ ਪ੍ਰੇਰਿਤ ਕੀਤਾ ਤੇ ਉਹਨਾਂ ਦੇ ਕਹਿਣ ਤੇ ਹੀ ਮੈਂ ਪਾਰਟੀ ਵਿੱਚ ਸ਼ਾਮਲ ਹੋਈਆਂ ਹਾਂ ਮੈਂ ਆਪਣੇ ਭਰਾਵਾਂ ਅਤੇ ਪਰਿਵਾਰਾ ਦੇ ਨਾਲ ਹਾਂ ਜਿਸ ਤਰ੍ਹਾਂ ਮੈਂ ਅਕਾਲੀ ਦਲ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਹੈ ਹੁਣ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਜੋ ਬਰਾੜ ਸਾਹਿਬ ਨੇ ਮੇਰੇ ਉੱਤੇ ਵਿਸ਼ਵਾਸ ਕਰਦੇ ਹੋਏ ਪਾਰਟੀ ਵਿਚ ਸ਼ਾਮਿਲ ਕੀਤਾ ਹੈ ਉਸ ਦੀ ਜ਼ਿੰਮੇਵਾਰੀ ਵੀ ਪੁਰੇ ਤਨ ਮਨ ਧਨ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ

Related posts

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ‘ਤੇ ਹੋਇਆ ਹਮਲਾ; ਦੇਖੋ ਕਿਸਨੇ ਕੀਤਾ ਹਮਲਾ

htvteam

ਪੰਜਾਬ ਸਰਕਾਰ ਨੇ ਸਕੂਲਾਂ ਲਈ ਜਾਰੀ ਕੀਤੇ ਅਜਿਹੇ ਹੁਕਮ ਅੱਕੇ ਸਕੂਲ ਮਾਲਕਾਂ ਨੇ ਚੱਕਿਆ ਆਹ ਕਦਮ, ਪੈ ਗਿਆ ਭੜਥੂ!  

Htv Punjabi

ਕਰਫਿਊ ਤੇ ਤਾਲਾਬੰਦੀ ਤੋਂ ਪ੍ਰੇਸ਼ਾਨ ਭੁਖਮਰੀ ਦਾ ਸ਼ਿਕਾਰ ਰਿਕਸ਼ਾ ਵਾਲੇ ਨੇ ਕੀਤੀ ਆਤਮਹੱਤਿਆ, ਸਾਰੇ ਪਾਸੇ ਛਾ ਗਈ ਚੁੱਪੀ

Htv Punjabi