Htv Punjabi
Religion

ਅੰਦਰੂਨੀ ਅਤੇ ਬਾਹਰੀ ਸ਼ਾਂਤੀ -ਸੰਤ ਰਾਜਿੰਦਰ ਸਿੰਘ ਜੀ ਮਹਾਰਾਜ

ਅੱਜ ਸਾਰੇ ਸੰਸਾਰ ਵਿੱਚ ਲੋਕ ਸ਼ਾਂਤੀ ਪਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਵਿਭਿੰਨ ਦੇਸ਼ ਵੀ ਲਗਾਤਾਰ ਆਪਸ ਵਿੱਚ ਵਾਰਤਾ ਕਰਦੇ ਰਹਿੰਦੇ ਹਨ ਤਾਂ ਕਿ ਆਪਸ ਵਿੱਚ ਸ਼ਾਂਤੀ ਕਾਇਮ ਹੋ ਸਕੇ। ਸ਼ਾਂਤੀ ਦੀ ਖੋਜ ਵਿਸ਼ਵਸਤਰ ‘ਤੇ ਜਾਰੀ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਦੁਆਰਾ ਸ਼ਾਂਤੀ ਦੀ ਲੰਬੀ ਖੋਜ ਦੇ ਬਾਵਜੂਦ ਇਸਦੀ ਉਪਲੱਬਧੀ ਭਰਮਿਤ ਕਰਨ ਵਾਲੀ ਲੱਗਦੀ ਹੈ। ਇਸ ਧਰਤੀ ‘ਤੇ ਇਸਤਰ੍ਹਾਂ ਦਾ ਕੁਝ ਵੀ ਪ੍ਰਤੀਤ ਨਹੀਂ ਹੁੰਦਾ ਜਿਹੜਾ ਸਾਨੂੰ ਸੱਚੀ ਅਤੇ ਹਮੇਸ਼ਾ ਦੀ ਸ਼ਾਂਤੀ ਦੇ ਸਕੇ। ਇਨਸਾਨੀ ਜੀਵਨ ਅਤੇ ਨਾਲ-ਨਾਲ ਚਲਦੇ ਹਨ। ਭਾਵੇਂ ਕੋਈ ਅਮੀਰ ਹੋਵੇ ਜਾਂ ਗਰੀਬ, ਰਾਜਾ ਹੋਵੇ ਜਾਂ ਕਿਸਾਨ, ਸਾਰਿਆਂ ਦਾ ਜੀਵਨ ਕਿਸੇ ਨਾ ਕਿਸੇ ਸਮੱਸਿਆ ਨਾਲ ਘਿਰਿਆ ਰਹਿੰਦਾ ਹੈ। ਕਿਸੇ ਵੀ ਵਿਅਕਤੀ ਦਾ ਜੀਵਨ ਦੁਰਘਟਨਾ ਜਾਂ ਬਿਮਾਰੀ ਤੋਂ ਬਿਨਾਂ ਬਤੀਤ ਨਹੀਂ ਹੁੰਦਾ। ਸਾਡੇ ਸਿਰ ਉਤੇ ਮੌਤ ਦਾ ਸਾਇਆ ਨਿਰੰਤਰ ਮੰਡਰਾਉਂਦਾ ਰਹਿੰਦਾ ਹੈ ਅਤੇ ਅਸੀਂ ਆਪਣਾ ਜੀਵਨ ਸ਼ਾਂਤੀ ਨਾਲ ਬਤੀਤ ਨਹੀਂ ਕਰ ਸਕਦੇ। ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਬਿਮਾਰ ਜਾਂ ਦੁਖੀ ਹੋਣ ‘ਤੇ ਸਾਰੇ ਮੈਂਬਰ ਦੁਖਦ ਅਵਸਥਾ ਵਿੱਚ ਆ ਜਾਂਦੇ ਹਨ। ਇਸੇ ਪ੍ਰਕਾਰ, ਘਰ ਅਤੇ ਬਾਹਰ ਸਾਡਾ ਕਿਸੇ ਨਾ ਕਿਸੇ ਨਾਲ ਝਗੜਾ ਅਤੇ ਤਨਾਉ ਚਲਦਾ ਹੀ ਰਹਿੰਦਾ ਹੈ। ਨਿਸਚਿਤ ਰੂਪ ਵਿੱਚ ਇਸਤਰ੍ਹਾਂ ਦਾ ਸਮਾਂ ਵੀ ਆਉਂਦਾ ਹੈ ਜਦੋਂ ਸਾਨੂੰ ਜੀਵਨ ਵਿੱਚ ਖੁਸ਼ੀਆਂ ਦਾ ਅਨੁਭਵ ਹੁੰਦਾ ਹੈ, ਲੇਕਿਨ ਉਹ ਖੁਸ਼ੀਆਂ ਖਿਣ ਮਾਤਰ ਹੀ ਹੁੰਦੀਆਂ ਹਨ ਅਤੇ ਜਲਦ ਹੀ ਅਸੀਂ ਫ਼ਿਰ ਕਿਸੇ ਨਾ ਕਿਸੇ ਤਨਾਉ ਵਿੱਚ ਘਿਰ ਜਾਂਦੇ ਹਾਂ। ਇਸਲਈ ਸਾਨੂੰ ਮਹਿਸੂਸ ਹੋਣ ਲੱਗਦਾ ਹੈ ਕਿ ਜੀਵਨ ਵਿੱਚ ਸ਼ਾਂਤੀ ਪਾਉਣਾ ਨਾਮੁਮਕਿਨ ਹੈ। ਪ੍ਰੰਤੂ ਇਹ ਸੱਚ ਹੈ ਕਿ ਸੱਚੀ ਸ਼ਾਂਤੀ ਅਸੀਂ ਇਸੇ ਜੀਵਨ ਵਿੱਚ ਪਾ ਸਕਦੇ ਹਾਂ। ਸਾਨੂੰ ਬੱਸ ਆਪਣੇ ਜਿਉਣ ਦੇ ਨਜ਼ਰੀਏ ਨੂੰ ਬਦਲਣਾ ਹੈ, ਜੀਵਨ ਦੇ ਉਤਰਾਅ-ਚੜ੍ਹਾਅ ਨੂੰ ਸਹਿਣਾ ਹੈ। ਆਮਤੌਰ ‘ਤੇ ਅਸੀਂ ਸ਼ਾਂਤੀ ਦੀ ਤਲਾਸ਼ ਬਾਹਰੀ ਜਗਤ ਵਿੱਚ ਕਰਦੇ ਹਾਂ। ਅਸੀਂ ਭੌਤਿਕ ਵਸਤੂਆਂ , ਸਮਾਜਿਕ ਦਰਜ਼ੇ ਅਤੇ ਰਿਸ਼ਤੇ ਨਾਤਿਆਂ ਵਿੱਚ ਸ਼ਾਂਤੀ ਤਲਾਸ਼ਦੇ ਹਾਂ। ਪਰ ਇਹਨਾਂ ਵਿੱਚੋਂ ਕਿਸੇ ਦੇ ਵੀ ਖੋ ਜਾਣ ‘ਤੇ ਅਸੀਂ ਉਤੇਜਿਤ ਹੋ ਉਠਦੇ ਹਾਂ ਅਤੇ ਘਬਰਾ ਜਾਂਦੇ ਹਾਂ। ਸਾਡੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ। ਲੇਕਿਨ ਸੱਚੀ ਸ਼ਾਂਤੀ ਸਾਡੇ ਮੌਜੂਦ ਹੈ। ਧਿਆਨ ਦੇ ਦਵਾਰਾ ਅਸੀਂ ਅੰਤਰਮੁੱਖ ਹੋ ਕੇ ਪ੍ਰਭੂ ਦੀ ਦਿਵਯ ਜੋਤੀ ਅਤੇ ਸ਼ਰੁਤੀ ਨਾਲ ਜੁੜਦੇ ਹਾਂ। ਇਸਤਰ੍ਹਾਂ ਕਰਨ ਨਾਲ ਸਾਡੀ ਆਤਮਾ ਅਤਿਅੰਤ ਖੁਸ਼ੀ ਅਤੇ ਆਨੰਦ ਦਾ ਅਨੁਭਵ ਕਰਦੀ ਹੈ। ਇਹ ਪਰਮ ਸੁੱਖ ਆਤਮਾ ਦੇ ਨਾਲ ਹਰ ਸਮੇਂ ਰਹਿੰਦਾ ਹੈ। ਆਂਤਰਿਕ ਸ਼ਾਂਤੀ ਦਾ ਅਨੁਭਵ ਕਰਕੇ ਅਸੀਂ ਬਾਹਰੀ ਸ਼ਾਂਤੀ ਵੀ ਪ੍ਰਾਪਤ ਕਰ ਸਕਦੇ ਹਾਂ।ਅਸੀਂ ਆਪਣੇ ਆਸਪਾਸ ਦੇ ਲੋਕਾਂ ਨਾਲ ਸ਼ਾਂਤੀ ਅਤੇ ਪ੍ਰੇਮ ਦਾ ਵਿਵਹਾਰ ਕਰਦੇ ਹਾਂ।ਇਸਤਰ੍ਹਾਂ ਸਾਡੇ ਅੰਦਰ ਦੀ ਸ਼ਾਂਤੀ ਦੂਸਰਿਆਂ ਤੱਕ ਵੀ ਫ਼ੈਲਦੀ ਹੈ।ਆਤਮਿਕ ਅਤੇ ਬਾਹਰੀ ਜੀਵਨ ਵਿੱਚ ਵਿਕਸਿਤ ਹੋ ਕੇ ਅਸੀਂ ਸੰਪੂਰਨ ਇਨਸਾਨ ਬਣ ਜਾਂਦੇ ਹਾਂ। ਅਸੀਂ ਨਾ ਤਾਂ ਆਪਣੀਆਂ ਸੰਸਾਰਿਕ ਾਂ ਨੂੰ ਬਦਲ ਸਕਦੇ ਹਾਂ ਅਤੇ ਨਾ ਹੀ ਉਹਨਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਖ਼ਤਮ ਕਰ ਸਕਦੇ ਹਾਂ। ਪਰ ਧਿਆਨ ਦੇ ਦਵਾਰਾ ਇਹਨਾਂ ਸਮੱਸਿਆਵਾਂ ਨੂੰ ਦੇਖਣ ਦਾ ਸਾਡਾ ਨਜ਼ਰੀਆ ਬਦਲ ਸਕਦਾ ਹੈ। ਧਿਆਨ ਦੇ ਦੁਆਰਾ ਅਸੀਂ ਸ਼ਾਤੀਪੂਰਨ ਢੰਗ ਨਾਲ ਜੀਵਨ ਦਾ ਸਾਹਮਣਾ ਕਰਨ ਲੱਗਦੇ ਹਾਂ ਕਿਉਂਕਿ ਅਸੀਂ ਇਸਦੀ ਅਸਲੀਅਤ ਨੂੰ ਜਾਣ ਜਾਂਦੇ ਹਾਂ। ਅਸੀਂ ਗਿਆਨ ਦੇ ਦੁਆਰਾ ਆਪਣੇ ਜੀਵਨ ਦੀਆਂ ਸਮੱਸਿਆਵਾਂ ਦਾ ਮੁਕਾਬਲਾ ਪੂਰੇ ਸਾਹਸ ਨਾਲ ਕਰਨ ਲੱਗਦੇ ਹਾਂ। ਇਸਤਰ੍ਹਾਂ ਕਰਨ ਨਾਲ ਅਸੀਂ ਆਪਣੇ ਆਸਪਾਸ ਦੇ ਲੋਕਾਂ ਲਈ ਵੀ ਹਿੰਮਤ ਅਤੇ ਸ਼ਾਂਤੀ ਦਾ ਸ੍ਰੋਤ ਬਣ ਜਾਂਦੇ ਹਾਂ।

Related posts

ਫ਼ਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਤੇ ਜਾ ਕੇ ਖੱਪ ਪਾਉਣ ਵਾਲੇ ਇਸ ਵਾਰ ਰਹਿਣ ਸਾਵਧਾਨ

htvteam

ਗੈਰ ਸਿੱਖ ਨੂੰ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਬੰਧਕ, ਲਗਾਉਂਣ ‘ਤੇ ਦੇਖੋ ਲੱਖੇ ਸਿਧਾਣੇ ਨੇ ਕੀ ਕਿਹਾ ?

htvteam

ਅੰਮ੍ਰਿਤਪਾਲ ਦੀ ਵੀਡੀਓ ਤੋਂ ਹਰਕਤ ਚ ਆਈ SGPC ਕਰਤਾ ਅਜਿਹਾ ਐਲਾਨ

htvteam