ਇਹ ਤਸਵੀਰਾਂ ਮੋਗਾ ਦੇ ਮਸ਼ਹੂਰ ਵੀਜ਼ਾ ਹਾਉਸ ਦੀਆਂ ਨੇ ਜਿੱਥੇ ਦਫਤਰ ਦੀ ਸਾਬਕਾ ਕਰਮਚਾਰੀ ਅਮਨਦੀਪ ਕੌਰ ਦੇ ਨਾਲ ਵੀਜ਼ਾ ਹਾਉਸ ਦੇ ਸੰਚਾਲਕ ਸੁਰਿੰਦਰ ਸਹਿਗਲ ਉਰਫ ਕਨ੍ਹਈਆ ਅਤੇ ਰਸ਼ਮੀ ਸਚਦੇਵਾ ਨੇ ਆਪਣੇ ਸਾਥੀਆਂ ਨਾਲ ਮਿਲਕੇ ਅਮਨਦੀਪ ਕੌਰ ਦੀ ਕੁੱਟਮਾਰ ਕੀਤੀ ਐ ਇਹ ਗੰਭੀਰ ਇਲਜ਼ਾਮ ਅਮਨਦੀਪ ਕੋਰ ਨੇ ਕਨ੍ਹੀਆਂ ਅਤੇ ਉਸਦੇ ਸਾਥੀਆਂ ਨੇ ਲਗਾਏ ਹਨ , ਜਿਸਦੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ , ਜਾਣਕਾਰੀ ਦਿੰਦੇ ਅਮਨਦੀਪ ਨੇ ਦੱਸਿਆ ਕੀ ਉਹ ਵੀਜ਼ਾ ਹਾਉਸ ਵਿੱਚ ਪਹਿਲਾਂ ਕੰਮ ਕਰਦੀ ਸੀ ਪਰ ਬਾਅਦ ਵਿੱਚ ਕਿਸੇ ਕਾਰਨਾ ਕਰਕੇ ਨੌਕਰੀ ਛੱਡ ਦਿੱਤੀ ਸੀ ਅਤੇਉਸੇ ਬਿਲਡਿੰਗ ਟਾਈਮ ਟੂ ਫਲਾਈ ਇਮੀਗ੍ਰੇਸ਼ਨ ‘ਚ ਭਰਤੀ ਹੋ ਗਈ , ਜਿੱਥੇ ਆਕੇ ਕਨ੍ਹਈਆਂ ਅਤੇ ਰਸ਼ਮੀ ਸੱਚਦੇਵਾ ਅਤੇ ਉਨ੍ਹਾਂ ਦੇ ਬੋਨਸਰਾਂ ਨੇ ਅਮਨਦੀਪ ਕੌਰ ਨਾਲ ਕੁੱਟ ਮਾਰ ਕੀਤੀ ਐ ਅਤੇ ਇਸਦੇ ਨਾਲ ਦੁਰਵਿਵਹਾਰ ਵੀ ਕੀਤਾ ਐ ਅਮਨਦੀਪ ਕੌਰ ਦੀ ਸ਼ਕਾਇਤ ਤੇ ਵੀਜ਼ਾ ਹਾਉਸ ਦੇ ਨਾਲਕ ਸੁਰਿੰਦਰ ਕਨ੍ਹਈਆਂ ਅਤੇ ਰਸ਼ਮੀ ਸੱਚਦੇਵਾ ਦੇ ਅਤੇ ਉਸਦੇ ਸਾਥੀਆਂ ਬੋਨਸਰਾਂ ਖਿਲਾਫ ਵੱਖ ਵੱਖੋ,,,,,,,,,,,
ਧਾਰਾ ਤਹਿਤ ਮਾਮਲਾ ਦਰਜ ਕਰਲਿਆ ਗਿਆ ਐ ,ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੇ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਵੀਜ਼ਾ ਹਾਊਸ ‘ਤੇ ਜੀਐੱਸਟੀ ਵਿਭਾਗ ਦੇ ਛਾਪੇ ਦੌਰਾਨ ਉਕਤ ਮਾਲਕ ਵੀ ਸੁਰਖੀਆਂ ‘ਚ ਆ ਗਿਆ ਸੀ। ਦਫਤਰ ਮੋਗਾ ‘ਚ ਵਾਪਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ, ਜਿਸ ਦਾ ਸਖਤ ਨੋਟਿਸ ਲੈਂਦਿਆਂ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਦੱਸੀ ਜਾ ਰਹੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………