ਇਹ ਸਾਰਾ ਸੀਨ ਹੈ ਜਲੰਧਰ ਦੇ ਥਾਣਾ ਡਵੀਜ਼ਨ 8 ਦੇ ਇਲਾਕੇ ਦਾ ਹੈ, ਜਿੱਥੇ ਆਉਣ ਜਾਣ ਵਾਲੇ ਕੋਲ ਵੀ ਆਹ ਸਭ ਕੁੱਝ ਵੇਖ ਹੈਰਾਨ ਹੋ ਰਹੇ ਨੇ |
ਇਸ ਬਜ਼ੁਰਗ ਵਿਅਕਤੀ ਦਾ ਨਾਂ ਹੈ ਪਰਮਿੰਦਰ ਪਾਲ ਜੋ ਕਿ ਜਲੰਧਰ ਦੇ ਮਹਿਤਪੁਰ ਦਾ ਰਹਿਣ ਵਾਲਾ ਹੈ | ਪਰ ਲੋਕਾਂ ਨੂੰ ਇਸਦਾ ਥਾਉ ਟਿਕਾਣਾ ਪਤਾ ਨਾ ਹੋਣ ਕਰਕੇ ਕਈ ਮਹੀਨਿਆਂ ਤੋਂ ਫਿਰ ਲਗਾ ਗੁਪਤ ਤਰੀਕੇ ਨਾਲ ਇਸਦੀ ਭਾਲ ਕਰ ਰਹੇ ਸਨ | ਤੇ ਅੱਜ ਦੇਵੀ ਤਲਾਬ ਮੰਦਰ ਮੱਥਾ ਟੇਕਣ ਆਏ ਇਸਨੂੰ ਲੋਕਾਂ ਨੇ ਆਖਿਰ ਕਾਬੂ ਕਰ ਹੀ ਲਿਆ |ਤੇ ਪੁਲਿਸ ਇਸਨੂੰ ਬਚਾਉਂਦੇ ਹੋਏ ਥਾਣੇ ਲੈ ਆਈ | ਅਖੀਰ ਅਜਿਹਾ ਕੀ ਮਾਮਲਾ ਹੈ ਕਿ ਇਕੱਠੇ ਹੋਏ ਲੋਕ ਇਸਦੀ ਇਸ ਤਰੀਕੇ ਨਾਲ ਮਾਰਕੁੱਟ ਕਰ ਆਪਣਾ ਸਾਰਾ ਗੁੱਸਾ ਲਾ ਰਹੇ ਨੇ |
