ਤਿਉਹਾਰਾਂ ਦਾ ਸੀਜ਼ਨ ਸ਼ੁਰੂ, ਹੁਣ ਕਿਡਨੀ ਲੀਵਰ ਤੁਹਾਡਾ ਭੁਰੂ,,, ਸੀਜ਼ਨ ਚ ਰਹੋ ਹੁਣ ਸਾਵਧਾਨ ਇਕੱਲਾ ਜੀਵ ਦਾ ਸਵਾਦ ਨੀ ਆਪਣੇ ਸਰੀਰ ਦਾ ਵੀ ਰੱਖਣਾ ਪਊ ਧਿਆਨ,, ਤਸਵੀਰਾਂ ਦੇ ਵਿੱਚ ਤੁਸੀਂ ਵੱਡੇ ਵੱਡੇ ਕੜਾਹੇ ਦੇਖ ਰਹੇ ਹੋ ਦਰਾ ਸਲੇਹੇ ਮਿਠਾਈ ਬਣਾਉਣ ਵਾਲੀ ਫੈਕਟਰੀ ਆ ਜਿੱਥੇ ਲੱਡੂ ਬਰਫੀਆਂ ਤਿਆਰ ਹੋ ਰਹੀਆਂ ਤਿਉਹਾਰਾਂ ਦੇ ਮੋੱਕੇ ਪਬਲਿਕ ਨੂੰ ਸਾਫ ਸੁਥਰੀ ਅਤੇ ਮਿਆਰੀ ਮਿਠਾਇਆ ਮੁਹਈਆ ਕਰਵਾਉਣ ਲਈ ਵਚਨਬੱਧ ਸਿਹਤ ਵਿਭਾਗ ਵੱਲੋਂ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਚ ਚੌਕਸੀ ਵਧਾਈ ਗਈ ਹੈ ਜਿਸ ਦੇ ਚਲਦੇ ਸਮੇ ਸਮੇ ਤੇ ਖਾਣ ਪੀਣ ਵਾਲੀਆਂ ਵਸਤਾਂ ਵਾਲੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਸਹਾਇਕ ਫ਼ੂਡ ਕਮਿਸ਼ਨਰ ਮਨਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਚ ਇੱਕ ਮਿਠਾਈ ਬਣਾਉਣ ਵਾਲੀ ਫੈਕਟਰੀ ਜਿਥੋਂ ਮਿਠਾਈ ਬਣਾ ਕੇ ਅੱਗੇ ਦੁਕਾਨਾਂ ਤੇ ਸਪਲਾਈ ਕੀਤਾ ਜਾਂਦਾ ਸੀ ਤੇ ਛਾਪੇਮਾਰੀ ਕੀਤੀ ਗਈ ਜਿਥੇ ਸਫਾਈ ਦਾ ਜਾਇਜ਼ਾ ਲਿਆ ਗਿਆ ਨਾਲ ਹੀ ਇੰਸ ਜਗ੍ਹਾ ਤੇ ਬਣਾਈ ਜਾ ਰਹੀ ਮਿਠਾਈ ਜਿਸ ਚੋ ਬਰਫੀ,ਪਤੀਸਾ ਅਤੇ ਲੱਡੂਆਂ ਦੇ ਸੈਪਲ ਲਏ ਗਏ ਜੋ ਟੈਸਟਿੰਗ ਲਈ ਅੱਗੇ ਲੈਬਾਰਟਰੀ ਭੇਜੇ ਜਾਣਗੇ। ਇਸ ਮੌਕੇ ਸਹਾਇਕ ਫ਼ੂਡ ਕਮਿਸ਼ਨਰ ਮਨਜਿੰਦਰ ਢਿੱਲੋ ਨੇ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਜਗ੍ਹਾ ਤੇ ਚੈਕਿੰਗ ਕੀਤੀ ਗਈ
ਉਥੇ ਮਿਠਾਇਆ ਬਣਾਉਣ ਵਾਲੇ ਫੈਕਟਰੀ ਮਾਲਕ ਨੇ ਕਿਹਾ ਕਿ ਉਹ ਆਪਣੇ ਵੱਲੋਂ ਸਾਫ ਸੁਥਰਾ ਅਤੇ ਮਿਆਰੀ ਸਮਾਨ ਤਿਆਰ ਕਰ ਦੁਕਾਨਦਾਰਾਂ ਨੂੰ ਸਪਲਾਈ ਕਰਦੇ ਹਨ ਅਤੇ ਸੈਪਲ ਦੀ ਰਿਪੋਰਟ ਤੋਂ ਸਾਫ ਜਾਹਰ ਹੋ ਜਾਵੇਗਾ।
ਸੋ ਦੱਸ ਦੇ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਅਤੇ ਹੁਣ ਮਿਠਾਈ ਖਾਣ ਵਾਲੇ ਸੁਚੇਤ ਰਹੇ ਹੋ ਕਿਉਂਕਿ ਦੇਖਿਆ ਜਾਂਦਾ ਹ ਕਿ ਮਿਠਾਈਆਂ ਦੇ ਵਿੱਚ ਅਕਸਰ ਮਿਲਾਵਟਾ ਕੀਤੀ ਜਾਂਦੀ ਹੈ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….