Htv Punjabi
Crime Punjab Video

ਆਹ ਦੋ ਮੁੰਡੇ ਗ਼ਲਤ ਸਮਾਨ ਨਾਲ ਦੇਖੋ ਕੀ ਕਰਦੇ ਸੀ!

ਫਰੀਦਕੋਟ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
12 ਕਿਲੋ 100 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ
ਪਾਕਿਸਤਾਨ ਤੋਂ ਡ੍ਰੋਨ ਜਰੀਏ ਮੰਗਵਾਉਂਦੇ ਸਨ ਹੈਰੋਇਨ ਦੀ ਖੇਪ
ਫਰੀਦਕੋਟ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਨਸ਼ਾ ਤਸਕਰਾਂ ਨੂੰ 12 ਕਿਲੋ 100 ਗ੍ਰਾਮ ਹੀਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਰਜੇਸ਼ ਕੁਮਾਰ ਵੱਲੋਂ ਨਾਕੇਬੰਦੀ ਕੀਤੀ ਗਈ ਤਾਂ ਕਿਸੇ ਖ਼ਾਸ ਮੁਖਬਰ ਵੱਲੋਂ ਇਤਲਾਹ ਦਿੱਤੀ ਗਈ ਕੇ ਪਿੰਡ ਝਾੜੀ ਵਾਲਾ ਅੰਦਰ ਕੁਜ ਨਸ਼ਾ ਤਸਕਰ ਸਰਗਰਮ ਹਨ ਜਿਸ ਇਤਲਾਹ ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਦੋ ਵਿਅਕਤੀ ਸੁਖਪ੍ਰੀਤ ਸਿੰਘ ਵਾਸੀ ਪਿੰਡ ਝਾੜੀ ਵਾਲਾ ਅਤੇ ਕਾਦਰ ਸਿੰਘ ਵਾਸੀ ਜ਼ਿਲਾ ਫਿਰੋਜ਼ਪੁਰ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋ ਤਲਾਸ਼ੀ ਦੌਰਾਨ 12 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਜਾਣਕਾਰੀ ਦਿੰਦੇ ਹੋਏ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੇਨ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਨੋ ਅਰੋਪਿਆ ਵੱਲੋਂ ਸਰਹਦ ਪਾਰ ਪਾਕਿਸਤਾਨ ਤੋਂ ਡਰੋਨ ਜਰੀਏ ਇਹ ਖੇਪ ਮੰਗਵਾਈ ਗਈ ਸੀ ਜੋ ਕੇ ਪਿੰਡ ਝਾੜੀ ਵਾਲਾ ਚ ਸਟੋਰ ਕੀਤੀ ਗਈ ਸੀ ਜੋ ਅੱਗੇ ਸਪਲਾਈ ਕੀਤੀ ਜਾਣੀ ਸੀ ਪਰ ਪੁਲਿਸ ਵੱਲੋਂ ਪਹਿਲਾ ਹੀ ਇਸ ਦੀ ਬਰਾਮਦਗੀ ਕਰ ਲਈ ਗਈ ਜੋ ਕੇ ਜ਼ਿਲੇ ਦੀ ਸਬ ਤੋਂ ਵੱਡੀ ਬਰਾਮਦਗੀ ਹੈ ਇਸ ਤੋਂ ਪਹਿਲਾਂ ਕਦੀ ਵੀ ਏਨੀ ਵੱਡੀ ਮਾਤਰਾ ਚ ਹੈਰੋਇਨ ਦੀ ਬਰਾਮਦਗੀ ਨਹੀਂ ਹੋਈ ਸੀ।ਉਨਾ ਦੱਸਿਆ ਕੇ ਦੋਨੋ ਆਰੋਪੀਆ ਨੂੰ ਰਿਮਾਂਡ ਤੇ ਲੈਕੇ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾਵੇਗੀ ਕੇ ਪਾਕਿਸਤਾਨ ਚ ਬੈਠੇ ਨਸ਼ਾ ਤਸਕਰਾਂ ਨਾਲ ਇਨ੍ਹਾਂ ਦਾ ਸਬੰਧ ਕਿਸ ਤਰਾਂ ਬਣਿਆ ਅਤੇ ਕਿਸ ਤਰੀਕੇ ਨਾਲ ਇਸ ਖੇਪ ਨੂੰ ਲਿਆਂਦਾ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰਦ ਪਏ ਸੇਵਾ ਕੇਂਦਰਾਂ ਦੀ ਮੁੰਡੇ ਨੇ ਕਿਓਂ ਕੀਤੀ ਧੂਫ ਬੱਤੀ; ਦੇਖੋ ਵੀਡੀਓ

htvteam

ਸਾਵਧਾਨ!!!ਟਿਕ-ਟੌਕ ਪ੍ਰੋ ਬਾਰੇ ਹੋਇਆ ਵੱਡਾ ਖੁਲਾਸਾ, ਲਿੰਕ ਡਾਊਨਲੋਡ ਹੁੰਦਿਆਂ ਹੀ ਕਰ ਦੇਵੇਗਾ ਕੂੰਡਾ!!

Htv Punjabi

ਬੱਚੇਦਾਨੀ ਦੀ ਥਾਂ ਕਿਸੇ ਹੋਰ ਪਾਸੇ ਬੱਚਾ ਠਹਿਰਣ ਦੇ ਕਾਰਨ, ਲੱਛਣ ਤੇ ਸਹੀ ਇਲਾਜ

htvteam

Leave a Comment