ਗੈਰ-ਲਾਇਸੈਂਸ ਨਸ਼ਾ ਛੁਡਾਊ ਕੇਂਦਰ ‘ਤੇ ਮਾਰਿਆ ਛਾਪਾ
29 ਵਿਅਕਤੀਆਂ ਨੂੰ ਕੀਤਾ ਰੇਸਕਿਊ
ਇਨ੍ਹਾਂ ਵਿਅਕਤੀਆਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਚ ਕਰਵਾਇਆ ਦਾਖਿਲ
ਪੁਲਿਸ ਵਲੋਂ ਮਾਮਲੇ ਚ ਅਗਲੀ ਜਾਂਚ ਕੀਤੀ ਸ਼ੁਰੂ
ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਪੁਲਿਸ (ਥਾਣਾ ਨਥਾਣਾ) ਵਲੋਂ ਅੱਜ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ‘ਤੇ ਛਾਪਾ ਮਾਰਿਆ ਗਿਆ। ਇਸ ਦੌਰਾਨ 29 ਵਿਅਕਤੀਆਂ ਨੂੰ ਬਚਾਇਆ ਗਿਆ ਤੇ ਉਨ੍ਹਾਂ ਨੂੰ ਸਰਕਾਰੀ ਮਨਜ਼ੂਰਸ਼ੁਦਾ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ।
ਇਹ ਜਾਣਕਾਰੀ ਡੀਐਸਪੀ ਭੁੱਚੋ ਮੰਡੀ ਨੇ ਦਿੱਤੀ ਅਤੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਤੇ ਗੰਗਾ ਪਿੰਡ ਦੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਨਸ਼ਾ ਛੁਡਾਊ ਕੇਂਦਰ ਦੋ ਵਿਅਕਤੀ ਚਲਾ ਰਹੇ ਹਨ ਜਦੋਂ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਤਾਂ ਨਾ ਉਹਨਾਂ ਕੋਲੇ ਕੋਈ ਲਾਈਸੈਂਸ ਨਹੀਂ ਸੀ ਅਤੇ ਨਾ ਹੀ ਕੋਈ ਕਾਗਜ਼ ਪੱਤਰ ਇਸ ਨਸ਼ਾ ਛੁੜਾਓ ਕੇਂਦਰ ਦੇ ਵਿੱਚ ਕੁਲ 29 ਨੌਜਵਾਨ ਨਸ਼ਾ ਛੱਡਣ ਲਈ ਦਾਖਲ ਕੀਤੇ ਹੋਏ ਸਨ ਜਿਨਾਂ ਨੂੰ ਉਥੋਂ ਕੱਢ ਕੇ ਬਠਿੰਡਾ ਦੇ ਸਰਕਾਰੀ ਹਸਪਤਾਲ ਨਸ਼ਾ ਚੜਾਉ ਕੇਂਦਰ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਨੱਚਣ ਦਾਊ ਕੇਂਦਰ ਚਲਾ ਰਹੇ ਸਨ ਉਹਨਾਂ ਦੇ ਖਿਲਾਫ ਕੀਤੀ ਗਈ ਕਾਰਵਾਈ,,,,,,
ਛਾਪਾ ਮਾਰਨ ਦੌਰਾਨ ਉਨਾਂ ਦੇ ਨਾਲ, ਮੁੱਖ ਅਫਸਰ ਐਸਆਈ ਦਿਲਬਾਗ ਸਿੰਘ, ਸਿਹਤ ਵਿਭਾਗ ਤੋਂ ਡਾ. ਅਰੁਣ ਬਾਂਸਲ ਆਦਿ ਅਧਿਕਾਰੀ ਹਾਜ਼ਰ ਸਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..