Htv Punjabi
Crime Punjab Video

ਇੱਕ ਚੁੱਟਕੀ ਹੀ ਬੰਦੇ ਨੂੰ ਕਰ ਦਿੰਦੀ ਤਬਾਹ

ਫਿਰੋਜ਼ਪੁਰ ਪੁਲਿਸ ਵੱਲੋਂ 22 ਕਰੋੜ ਦੀ ਹੈਰੋਇਨ ਬਰਾਮਦ
ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
ਵਿਦੇਸ਼ ਵਿੱਚ ਬੈਠਾ ਨਸ਼ਾ ਤਕਸਰਾਂ ਦਾ ਹੈਂਡਲਰ ਪਾਕਿਸਤਾਨ ਦੇ ਜਰੀਏ
ਬਣੀ ਭਾਰਤ ਵਿੱਚ ਪਹੁੰਚਾਉਂਦਾ ਸੀ ਡਰੋਨ ਰਾਹੀਂ ਹੈਰੋਇਨ
ਹੈਰੋਇਨ ਦੀ ਖੇਪ ਫੜੇ ਗਏ ਨਸ਼ਾ ਤਸਕਰ ਅਲੱਗ ਅਲੱਗ ਸਟੇਟਾਂ ਵਿੱਚ ਕਰਦੇ ਸਨ ਹੈਰੋਇਨ ਦੀ ਸਪਲਾਈ ਫੜੇ ਗਏ ਨਸ਼ਾ ਤਸਕਰਾਂ ਉੱਪਰ ਪਹਿਲਾਂ ਵੀ ਹਨ ਤਿੰਨ ਮੁਕਦਮੇ ਦਰਜ ਸਰਹੱਦੀ ਖੇਤਰ ਮਮਦੋਟ ਦੇ ਰਹਿਣ ਵਾਲੇ ਹਨ ਫੜੇ ਗਏ ਨਸ਼ਾ ਤਸਕਰ, ਫਿਰੋਜਪੁਰ ਪੁਲਿਸ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਹੁਣ ਤੱਕ 2000 ਕਰੋੜ ਰੁਪਏ ਤੋਂ ਵੱਧ ਮੁੱਲ ਦੀ , ਚਾਰ ਕਿਲੋ 117 ਗ੍ਰਾਮ ਹੈਰੋਇਨ ਕਰ ਚੁੱਕੀ ਹੈ ਬਰਾਮਦ ਸਾਲ 2026 ਵਿੱਚ ਨਸ਼ਾ ਤਸਕਰਾਂ ਖਿਲਾਫ 831 ਮੁਕਦਮੇ ਦਰਜ 1029 ਆਰੋਪੀਆਂ ਨੂੰ ਕੀਤਾ ਗਿਆ ਹੁਣ ਤੱਕ ਗ੍ਰਿਫਤਾਰ ਸਾਲ 2000 26 ਵਿੱਚ ਹੀ 800 ਕਰੋੜ ਰੁਪਏ ਮੁਲ ਦੀ 160 ਕਿਲੋ ਹੈਰੋਇਨ ਫਿਰੋਜਪੁਰ ਪੁਲਿਸ ਨੇ ਨਸ਼ਾ ਤਸਕਰਾਂ ਕੋਲੋਂ ਕੀਤੀ ਬਰਾਮਦ ਅਤੇ 152 ਨਜਾਇਜ਼ ਹਥਿਆਰ 460 ਕਾਰ ਟਰੇਜ ਅਤੇ 49 ਡਰੋਨ ਕੀਤੇ ਬਰਾਮਦ,,,,,,

Vol=ਫਿਰੋਜਪੁਰ ਪੁਲਿਸ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਕਾਰਵਾਈ ਜਾਰੀ ਹੈ ਅੱਜ ਇੱਕ ਵਾਰ ਫਿਰ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਗਿਰਫਤਾਰ ਕਰਕੇ ਉਹਨਾਂ ਪਾਸੋਂ 22 ਕਰੋੜ ਰੁਪਏ ਮੁੱਲ ਦੀ ਚਾਰ ਕਿਲੋ 254 ਗ੍ਰਾਮ ਹੈਰਮਨ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਸੀਆਈਏ ਸਟਾਫ ਜੀਰਾ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਕੁਝ ਨਸ਼ਾ ਤੱਕਸਰ ਵੱਡੇ ਪੱਧਰ ਤੇ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਨ ਦਾ ਧੰਦਾ ਕਰ ਰਹੇ ਨੇ ਜਿਸ ਤੇ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਜੀਰਾ ਵੱਲੋਂ ਫਿਰੋਜ਼ਪੁਰ ਦਾਣਾ ਮੰਡੀ ਨੇੜੇ ਰੇਡ ਕੀਤੀ ਗਈ ਤਾਂ ਤਿੰਨ ਨਸ਼ਾ ਤਸਕਰ ਰਣਜੀਤ ਸਿੰਘ ਪੁੱਤਰ ਅਰਸ਼ਦੀਪ ਸਿੰਘ ਅਤੇ ਆਕਾਸ਼ਦੀਪ ਨੂੰ ਗਿਰਫਤਾਰ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਉਹਨਾਂ ਦੇ ਕਬਜ਼ੇ ਵਿੱਚੋਂ ਚਾਰ ਕਿਲੋ 254 ਗ੍ਰਾਮ ਹੈਰੋਇਨ ਬਰਾਮਦ ਹੋਈ ਜੋ ਇਹ ਅੱਗੇ ਸਪਲਾਈ ਕਰਨਾ ਆਏ ਹੋਏ ਸਨ ਜਾਂਚ ਵਿੱਚ ਸਾਹਮਣੇ ਆਇਆ ਹੈ।

ਵਿਦੇਸ਼ ਵਿੱਚ ਬੈਠਾ ਇੱਕ ਡਰੱਗ ਹੈਂਡਲਰ ਪਾਕਿਸਤਾਨ ਤੋਂ ਡਰੋਨ ਜਰੀਏ ਭਾਰਤ ਵਿੱਚ ਨਸ਼ੇ ਦੀ ਖੇਪ ਪਹੁੰਚਾਉਂਦਾ ਰਿਹਾ ਸੀ ਅਤੇ ਅੱਗੇ ਇਹ ਨਸ਼ਾ ਤਸਕਰ ਹੈਰਵਨ ਦੀ ਖੇਪ ਲੈ ਕੇ ਅਲੱਗ ਅਲੱਗ ਸਟੇਟਾਂ ਵਿੱਚ ਸਪਲਾਈ ਕਰਦੇ ਸਨ ਫੜੇ ਗਏ ਆਰੋਪੀਆਂ ਉੱਪਰ ਪਹਿਲਾਂ ਵੀ ਕਈ ਮੁਕਦਮੇ ਐਨਡੀਪੀਐਸ ਐਕਟ ਤਹਿਤ ਦਰਜ ਹਨ ਪੁਲਿਸ ਨੇ ਵਿਦੇਸ਼ ਬੈਠੇ ਹੈਂਡਲਰ ਦੀ ਵੀ ਪਹਿਚਾਣ ਕਰ ਲਈ ਹੈ ਅਤੇ ਜਲਦ ਹੀ ਉਸ ਤੇ ਵੀ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਨੈਟਵਰਕ ਕਾਫੀ ਵੱਡਾ ਹੈ। ਇਸ ਵਿੱਚ ਹੋਰ ਨਸ਼ਾ ਤਸਕਰਾਂ ਦੀ ਪਹਿਚਾਣ ਹੋਈ ਹੈ ਤੇ ਉਹਨਾਂ ਨੂੰ ਵੀ ਹੋਰ ਵੱਡੀਆਂ ਰਿਕਵਰੀਆਂ ਹੋਣ ਦੀ ਉਮੀਦ ਹੈ।

ਉਥੇ ਹੀ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਫਿਰੋਜਪੁਰ ਪੁਲਿਸ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਹੁਣ ਤੱਕ 2000 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਅਤੇ 2026 ਦੇ ਵਿੱਚ 831 ਮੁਕਦਮੇ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਗਏ ਹਨ ਅਤੇ 10 29 ਆਰੋਪੀਆਂ ਨੂੰ ਵੀ ਗ੍ਰਫਤਾਰ ਕਰਕੇ ਜੇਲ ਵਿੱਚ ਭੇਜਿਆ ਹੈ ਉੱਥੇ ਹੀ 800 ਕਰੋੜ ਰੁਪਏ ਮੁੱਲ ਦੀ ਕਰੀਬ 160 ਕਿਲੋ ਹੈਰੋਇਨ ਸਾਲ 2026 ਵਿੱਚ ਹੁਣ ਤੱਕ ਫੜੀ ਜਾ ਚੁੱਕੀ ਹੈ ਅਤੇ ਪਾਕਿਸਤਾਨ ਤੋਂ ਆਏ 49 ਡਰੋਨ ਵੀ ਬਰਾਮਦ ਕੀਤੇ ਗਏ ਹਨ। ਅਤੇ 152 ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਇਹ ਜਿਆਦਾਤਰ ਨਸ਼ੇ ਅਤੇ ਹਥਿਆਰਾਂ ਦੀ ਖੇਪ ਪਾਕਿਸਤਾਨ ਤੋਂ ਹੀ ਡਰੋਨ ਜਰੀਏ ਭਾਰਤ ਵਿੱਚ ਭੇਜੀਆਂ ਜਾ ਰਹੀਆਂ ਹਨ ਜਿਸ ਤੇ ਫਿਰੋਜ਼ਪੁਰ ਪੁਲਿਸ ਮੁਸ਼ਤਾਦੀ ਨਾਲ ਗਰਾਉਂਡ ਲੈਵਲ ਤੇ ਕੰਮ ਕਰ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੀਲਾ ਸੂਟ ਪਾ ਕੇ ਮੈਡਮ ਬੈਠੀ ਸੀ ਦਫਤਰ ‘ਚ

htvteam

ਆਹ ਦੇਖਲੋ ਚੁੱਟਕੀ ਭਰ ਚੀਜ਼ ਨੇ ਕਿਵੇਂ ਦੁਨੀਆਂ ਘੁਮਾਈ ਪਈ ਹੈ

htvteam

ਮਰੀਜ਼ ਨਾਲ ਡਾਂਸ ਕਰਦੇ ਵਾਇਰਲ ਹੋਏ ਐੱਸਐੱਮਓ ਦੀ ਮੌਤ, ਕੁਝ ਦਿਨ ਪਹਿਲਾਂ ਆਏ ਸਨ ਕਰੋਨਾ ਪੌਜ਼ੇਟਿਵ

htvteam

Leave a Comment