ਪਾਇਲ ਚ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਕਤਲ
ਲਿਵ ਇਨ ਪਾਰਟਨਰ ਦਾ ਕਤਲ ਕਰਕੇ ਹੋਏ ਫਰਾਰ
ਕਿਰਚ ਮਾਰ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਡੀਐਸਪੀ ਜਸਵਿੰਦਰ ਸਿੰਘ ਨੇ ਜਾਣਕਾਰੀ ਕੀਤੀ ਸਾਂਝੀ
ਪਾਇਲ ਚ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਲਿਵ ਇਨ ਪਾਰਟਨਰ ਦਾ ਕਤਲ ਕਰ ਦਿੱਤਾ। ਕਿਰਚ ਮਾਰ ਕੇ ਕਤਲ ਕੀਤਾ ਗਿਆ। ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਰਮੰਗਤ ਸਿੰਘ ਜੋਕਿ ਕਾਫੀ ਸਮੇਂ ਤੋਂ ਰੇਸ਼ਮਾ ਦੇ ਨਾਲ ਲਿਵ ਇਨ ਰੇਲੇਸ਼ਨਸ਼ਿਪ ਚ ਰਹਿੰਦਾ ਸੀ। ਕਿਰਾਏ ਦੇ ਮਕਾਨ ਚ ਦੋਵੇਂ ਰਹਿੰਦੇ ਸੀ। ਰੇਸ਼ਮਾ ਦੀ ਜਸ਼ਨਪ੍ਰੀਤ ਸਿੰਘ ਜੱਸੀ ਦੇ ਨਾਲ ਵੀ ਦੋਸਤੀ ਸੀ। ਬੀਤੀ ਰਾਤ ਹਰਮੰਗਤ ਸਿੰਘ ਦਾ ਜੱਸੀ ਦੇ ਨਾਲ ਝਗੜਾ ਹੋਇਆ ਤਾਂ ਇਸ ਮਗਰੋਂ ਜੱਸੀ ਨੇ ਰਸੋਈ ਚੋਂ ਕਿਰਚ ਚੁੱਕ ਲਈ।
ਰੇਸ਼ਮਾ ਨੇ ਹਰਮੰਗਤ ਦੀਆਂ ਬਾਹਾਂ ਫੜੀਆਂ ਅਤੇ ਜੱਸੀ ਨੇ ਪੇਟ ਅਤੇ ਛਾਤੀ ਚ ਕਿਰਚ ਨਾਲ ਹਮਲਾ ਕੀਤਾ। ਹਰਮੰਗਤ ਸਿੰਘ ਦਾ ਕਤਲ ਕਰਕੇ ਦੋਵੇਂ ਫਰਾਰ ਹੋ ਗਏ ਸੀ। ਪੁਲਸ ਨੇ ਦੋਸ਼ੀ ਜਸ਼ਨਪ੍ਰੀਤ ਜੱਸੀ ਨੂੰ ਗ੍ਰਿਫਤਾਰ ਕਰ ਲਿਆ ਹੈ। ਰੇਸ਼ਮਾ ਫਰਾਰ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
