Htv Punjabi
Punjab

ਕਿਸਾਨਾਂ ਦੇ ਮਾਮਲੇ ‘ਚ ਸੁਪਰੀਮ ਕੋਰਟ ‘ਚ ਅੱਜ ਅਹਿਮ ਸੁਣਵਾਈ

ਕਿਸਾਨੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦੇ ਅੰਦੋਲਨ ਦਾ ਅੱਜ 21ਵਾਂ ਦਿਨ ਹੈ, ਕਿਸਾਨਾਂ ਨੂੰ ਦਿੱਲੀ ਦੀ ਸਰਹੱਦਾਂ ਤੋਂ ਹਟਾਉਣ ਦੀ ਅਰਜ਼ੀ ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੈ। ਲਾਅ ਸਟੂਡੈਂਟ ਰਿਸ਼ਭ ਸ਼ਰਮਾ ਨੇ ਇਹ ਅਰਜ਼ੀ ਲਗਾਈ ਸੀ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਚਲਦੇ ਸੜਕਾਂ ਜਾਮ ਹੋਣ ਦੇ ਕਾਰਨ ਜਨਤਾ ਪਰੇਸ਼ਾਨ ਹੋ ਰਹੀ ਹੈ। ਪ੍ਰਦਰਸ਼ਨ ਵਾਲੀ ਥਾਂ ‘ਤੇ ਸੋਸ਼ਲ ਡਿੰਸਟੇਂਸਿੰਗ ਨਹੀਂ ਹੋਣ ਕਾਰਨ ਕਰੋਨਾ ਦਾ ਖਤਰਾ ਵੀ ਵੱਧ ਸਕਦਾ ਹੈ।

ਉੱਤਰ ਪਰਦੇਸ਼ ਦੇ ਮੁਜੱਫਰਨਗਰ ‘ਚ ਕਈ ਖਾਪਾਂ ਨੇ ਅੰਦੋਲਨ ਨੂੰ ਸਮਰਥਨ ਦਿੱਤਾ ਹੈ। ਇਹ ਖਾਪਾਂ 17 ਦਸੰਬਰ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ‘ਚ ਸ਼ਾਮਿਲ ਹੋਣਗੀਆਂ। ਦੂਸਰੇ ਪਾਸੇ ਕਿਸਾਨ ਸੰਗਠਨਾ ਨੇ ਕਿਹਾ ਹੈ ਕਿ ਦਿੱਲੀ ਅਤੇ ਨੋਇਡਾ ਦੇ ਵਿਚ ਚਿੱਲਾ ਸਰਹੱਦ ਨੂੰ ਪੂਰੀ ਤਰਾਂ੍ਹ ਬਲਾਕ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਗੁਜਰਾਤ ਦੌਰੇ ਸੰਬੋਧਨ ‘ਚ ਕਿਹਾ ਕਿ ਵਿਰੋਧੀ ਕਿਸਾਨਾਂ ਨੂੰ ਗੰੁਮਰਾਹ ਕਰ ਰਹੇ ਹਨ। ਉਹਨਾਂ ਨੂੰ ਡਰਾਇਆ ਜਾ ਰਿਹਾ ਹੈ,, ਕਿ ਕਿਸਾਨਾਂ ਦੀ ਜ਼ਮੀਨ ਤੇ ਦੂਸਰੇ ਵਲੋਂ ਕਬਜ਼ਾ ਕਰ ਲਿਆ ਜਾਣਾ ਹੈ। ਦੂਸਰੇ ਪਾਸੇ ਕਿਸਾਨਾਂ ਵਲੋਂ ਵੀ ਲਗਾਤਾਰ ਇਹ ਵਿਰੋਧ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਜਦੋਂ ਤੱਕ ਮੰਗਾਂ ਨਹੀਂ ਮਨਾਈਆਂ ਜਾਂਦੀਆਂ ਉਹ ਪਿੱਛੇ ਹਟਣ ਵਾਲੇ ਨਹੀਂ।

Related posts

ਦਿਨ ਦਿਹਾੜ੍ਹੇ ਏ.ਟੀ.ਐਮ ਨੂੰ ਪੈ ਗਏ ਬੰਦੇ

htvteam

ਗੋਰਿਆਂ ਦੇ ਵੈਦ ਨੇ ਪਹਾੜ੍ਹੀ ਲਸਣ ਨੂੰ ਬਣਾਇਆ ਦੇਸੀ ਵਿਆਗਰਾ

htvteam

ਟਿਊਸ਼ਨ ਪੜ੍ਨਗੇ ਬੱਚੇ ਦੀ ਆਹ ਵੀਡੀਓ ਦੇਖ ਮਾਪਿਆਂ ਦੇ ਉੱਡੇ ਹੋਸ਼

htvteam