Htv Punjabi
Punjab

ਗੁਜਰਾਤ ਗੈਸ ਵਲੌ ਵਿਛਾਈ ਗੈਸ ਪਾਈਪ ਲਾਇਨ ਨੂੰ ਲੈ ਕੇ ਰੌਸ਼ ਪ੍ਰਦਰਸ਼ਨ

ਅੰਮ੍ਰਿਤਸਰ ਵਿਖੇ ਫੈਡਰੇਸ਼ਨ ਐਲ ਪੀ ਜੀ ਡਿਸਟਰੀਬਿਉਟਰ ਆਫ ਪੰਜਾਬ ਵਲੌ ਇਕ ਮੀਟਿੰਗ ਕਰਦਿਆ ਪੰਜਾਬ ਭਰ ਦੀਆ ਗੈਸ ਐਜੰਸੀਆ ਅਤੇ ਡਲਿਵਰੀ ਮੈਨ ਦੇ ਭਵਿਖ ਬਾਰੇ ਚਿੰਤਾ ਵਿਅਕਤ ਕਰਦਿਆ ਇਕ ਐਜੀਟੇਸ਼ਨ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ਜਿਸਦੇ ਚਲਦੇ ਉਹਨਾ ਕਿਹਾ ਕਿ ਸਰਕਾਰਾਂ ਵਲੌ ਕੁਝ ਕੁ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਸਰਕਾਰ ਵਲੌ 5 ਲਖ ਦੇ ਕਰੀਬ ਪਰਿਵਾਰਾਂ ਦਾ ਭਵਿਖ ਦਾਅ ਤੇ ਲਗਾ ਦਿੱਤਾ ਗਿਆ ਹੈ ਜਿਸਦੇ ਚਲਦੇ ਅਸੀ ਅਜ ਅੰਮ੍ਰਿਤਸਰ ਵਿਖੇ ਇਕਠੇ ਹੋ ਇਸ ਸੰਬਧੀ ਸਰਕਾਰ ਨੂੰ ਸੁਚੇਤ ਕਰਦਿਆ ਦੱਸਣਾ ਚਾਹੁੰਦੇ ਹਾ ਕਿ ਜੇਕਰ ਸਰਕਾਰ ਵਲੌ ਇਸ ਪ੍ਰੋਜੈਕਟ ਬੰਦ ਨਾ ਕੀਤਾ ਗਿਆ ਤਾ ਅਸੀ ਭੁਖ ਹੜਤਾਲ ਤੇ ਬੈਠ ਇਸਦਾ ਵਿਰੋਧ ਕਰਾਂਗੇ ।

ਇਸ ਸੰਬਧੀ ਗਲਬਾਤ ਕਰਦਿਆਂ ਫੈਡਰੇਸ਼ਨ ਐਲ ਪੀ ਜੀ ਡਿਸਟਰੀਬਿਉਟਰ ਆਫ ਪੰਜਾਬ ਦੇ ਪ੍ਰਧਾਨ ਗੋਪਾਲ ਸਿੰਘ ਮਾਨ ਨੇ ਦਸਿਆ ਕਿ ਸੂਬੇ ਭਰ ਵਿਚ ਫੈਲਾਈ ਜਾ ਰਹੀ ਗੈਸ ਪਾਈਪ ਜੌ ਕਿ ਸਰਕਾਰ ਦੀ ਮੰਜੂਰੀ ਨਾਲ ਗੁਜਰਾਤ ਗੈਸ ਵਲੌ ਵਿਛਾਈ ਜਾ ਰਹੀ ਹੈ ਜੌ ਕਿ ਜਿਥੇ ਸੁਰੱਖਿਆ ਪਖੋਂ ਵੀ ਸ਼ਹਿਰਵਾਸੀਆ ਵਾਸਤੇ ਨੁਕਸਾਨ ਦੇਹ ਹੈ ਉਥੇ ਹੀ ਇਸਦੀ ਸਪਲਾਈ ਨਾਲ ਐਲ ਪੀ ਜੀ ਡਿਸਟਰੀਬਿਉਟਰ ਅਤੇ ਡਲਿਵਰੀ ਮੈਨ ਦਾ ਕੰਮ ਵੀ ਪੂਰੀ ਤਰਾ ਨਾਲ ਪ੍ਰਭਾਵਿਤ ਹੋਣ ਜਾ ਰਿਹਾ ਹੈ ਜਿਸਦੇ ਚਲਦੇ ਅਜ ਇਕ ਮੰਚ ਹੇਠ ਇਕਠੇ ਹੋ ਫੈਸਲਾ ਕੀਤਾ ਹੈ ਜੇਕਰ ਸਰਕਾਰ ਨੇ ਇਸਨੂੰ ਬੰਦ ਨਾ ਕੀਤਾ ਤਾ ਅਸੀਂ ਭੁਖ ਹੜਤਾਲ ਤੇ ਬੈਠ ਸਰਕਾਰ ਖਿਲਾਫ ਰੌਸ਼ ਪ੍ਰਦਰਸ਼ਨ ਕਰਾਗੇ।

Related posts

ਪੰਜਾਬ ਚ ਅਲਰਟ! ਮੀਂਹ, ਹਨ੍ਹੇਰੀ ਮਚਾਉ ਕਹਿਰ

htvteam

ਹਸਪਤਾਲ ‘ਚ ਮਾਸੂਮ ਬੱਚੀ ਨੇ ਦੱਸੀਆਂ ਅਜਿਹੀਆਂ ਗੱਲਾਂ; ਆਪਣੇ ਹੀ ਘਰ ਵੜਣ ਤੋਂ ਡਰਦੀ ਸੀ ਬੱਚੀ

htvteam

ਮੱਝਾਂ ਦੇ ਪੱਠਿਆਂ ਨੇ ਦੋ ਧਿਰਾਂ ਦੇ ਫਸਾਏ ਸਿੰਗ

htvteam