Htv Punjabi
Punjab Video

ਗ੍ਰੈਜੂਏਟ ਮੁੰਡਾ ਵੱਡੇ ਗੈਂਗਸਟਰ ਦੇ ਨਾਂ ‘ਤੇ ਕਰ ਗਿਆ ਵੱਡਾ ਕਾਂਡ

ਮਾਮਲਾ ਹੈ ਪੁਲਿਸ ਜਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਥਾਣੇ ਫਤਿਹਗੜ੍ਹ ਚੂੜ੍ਹੀਆਂ ਦਾ, ਜਿੱਥੇ ਦੀ ਪੁਲਿਸ ਨੇ ਇਸ ਨੌਜਵਾਨ ਦੇ ਖਿਲਾਫ ਮਾਮਲਾ ਦਰਜ਼ ਕਰਕੇ ਇਸਨੂੰ ਗ੍ਰਿਫਤਾਰ ਕੀਤਾ ਹੈ |
ਅਸਲ ‘ਚ ਅੰਮ੍ਰਿਤਸਰ ਦਾ ਰਹਿਣ ਵਾਲਾ ਨਰੇਸ਼ ਕੁਮਾਰ ਨਾਂ ਦਾ ਵਿਅਕਤੀ ਫਤਹਿਗੜ੍ਹ ਚੂੜੀਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦੀ ਦੀ ਟ੍ਰਾੰਸਪੋਰਟ ‘ਚ 1984 ਤੋਂ ਮੁਨਸ਼ੀ ਦੇ ਤੌਰ ਤੇ ਕੰਮ ਕਰ ਰਿਹਾ ਸੀ | ਫਰਵਰੀ 2022 ‘ਚ ਨਰੇਸ਼ ਕੁਮਾਰ ਨੇ ਫੜ ਤੜ ਕੇ ਸੁਰਿੰਦਰ ਕੁਮਾਰ ਸ਼ਿੰਦੀ ਨਾਲ ਟਰਾਂਸਪੋਰਟ ਦੇ ਕੰਮ ‘ਚ ਭਾਈਵਾਲੀ ਪਾ ਲਈ | ਨਰੇਸ਼ ਕੁਮਾਰ ਦੇ ਪੁੱਤਰ ਅਸ਼ੀਸ਼ ਕੁਮਾਰ @ ਕਾਲੂ ਦੇ ਦੱਸਣ ਮੁਤਾਬਿਕ ਟ੍ਰਾੰਸਪੋਰਟ ਦੇ ਨਾਂਲ ਨਾਲ ਆੜ੍ਹਤ ਦਾ ਕੰਮ ਕਰਨ ਵਾਲਾ ਸੁਰਿੰਦਰ ਕੁਮਾਰ ਸ਼ਿੰਦੀ ਟਰਾਂਸਪੋਰਟ ਦੇ ਕੰਮ ਵਿਚ ਨਾ ਤਾਂ ਖੁਦ ਦਿਲਚਸਪੀ ਰੱਖਦਾ ਸੀ ਅਤੇ ਨਾ ਹੀ ਕੰਮ ਵਿਚ ਕੋਆਪਰੇਟ ਕਰਦਾ ਸੀ, ਜਿਸ ਕਾਰਨ ਨਰੇਸ਼ ਕੁਮਾਰ ਨੂੰ ਟਰਾਂਸਪੋਰਟ ਦੇ ਕੰਮ ਵਿਚ ਵੱਡਾ ਘਾਟਾ ਪੈਣਾ ਸ਼ੁਰੂ ਹੋ ਗਿਆ। ਉਸਦਾ ਸਾਰਾ ਪਰਿਵਾਰ ਤਣਾਅ ‘ਚ ਰਹਿਣ ਲੱਗ ਪਿਆ ਸੀ। ਜਿਸ ਕਰਕੇ ਪ੍ਰੇਸ਼ਾਨ ਹੋਏ ਨਰੇਸ਼ ਕੁਮਾਰ ਨੂੰ ਇੱਕ ਦਿਨ ਪੈਰਾਲਾਈਜ਼ ਦਾ ਅਟੈਕ ਆ ਗਿਆ | ਜਦ ਉਨ੍ਹਾਂ ਇਸ ਸੰਬੰਧੀ ਸ਼ਿੰਦੀ ਨੂੰ ਦੱਸਿਆ ਤਾਂ ਉਸਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ, ਉਲਟਾ ਪਰੇਸ਼ਾਨ ਕਰਨ ਲੱਗ ਪਿਆ।
ਫੇਰ ਪਰਿਵਾਰ ਅਤੇ ਪਿਤਾ ਦੀ ਪ੍ਰੇਸ਼ਾਨੀ ਤੋਂ ਦੁਖੀ ਹੋ ਨਰੇਸ਼ ਕੁਮਾਰ ਦੇ ਪੜ੍ਹੇ ਲਿਖੇ ਪੁੱਤ ਅਸ਼ੀਸ਼ ਕੁਮਾਰ ਨੇ ਜੋ ਕੁੱਝ ਕੀਤਾ ਉਸ ਕਰਕੇ ਪੁਲਿਸ ਨੇ ਇਸਨੂੰ ਕਾਬੂ ਕਰ ਲਿਆ |

Related posts

ਇਸ ਥਾਂ ਖੁਆ-ਪਿਆਕੇ ਦਿਲ ਦੀਆਂ 31 ਬਿਮਾਰੀਆਂ ਭਜਾਈਆਂ ਜਾਂਦੀਆਂ ਨੇ

htvteam

ਹੁਣੇ ਆਹ ਸ਼ਹਿਰ ਚ ਹੋਇਆ ਵੱਡਾ ਪੁਲਿਸ ਮੁਕਾਬਲਾ

htvteam

ਗਲੀ ਚ ਮੁੰਡਿਆਂ ਨੇ ਆਹ ਕਿਹੜੀ ਖਿੰਡਾਈ ਕਰਤੂਤ

htvteam