Htv Punjabi
Punjab Video

ਘਰਦੇ ਨੌਜਵਾਨ ਮੁੰਡੇ ਦੀ ਇਟਲੀ ‘ਚ ਮੌ -ਤ ਜਦੋਂ ਮੰਤਰੀ ਧਾਲੀਵਾਲ ਪਹੁੰਚੇ ਦੁੱਖ ਸਾਂਝਾ ਕਰਨ

ਇਟਲੀ ਵਿੱਚ ਅੰਮ੍ਰਿਤਸਰ ਦੇ ਪਿੰਡ ਬੋਹਲੀਆਂ ਦੇ ਨੌਜਵਾਨ ਦੀ ਹੋਈ ਮੌਤ ਦਾ ਮਾਮਲਾ
ਐਨ. ਆਰ. ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਮਿਲਣ ਪਹੁੰਚੇ
ਪਰਿਵਾਰ ਨੂੰ ਮਿਲ ਕੇ ਮੰਤਰੀ ਕੁਲਦੀਪ ਧਾਲੀਵਾਲ ਨੇ ਕੀਤਾ ਦੁੱਖ ਸਾਂਝਾ
ਕਿਹਾ ਪੰਜਾਬ ਸਰਕਾਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਖੜੀ
ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕੀਤੇ ਜਾ ਰਹੇ ਯਤਨ
ਘਰ ਦੀ ਮਾਲੀ ਹਾਲਤ ਸੁਧਾਰਨ ਲਈ ਇਟਲੀ ਗਏ ਅੰਮ੍ਰਿਤਸਰ ਦੇ ਪਿੰਡ ਬੋਹਲੀਆਂ ਦੇ 28 ਸਾਲਾ ਨੌਜਵਾਨ ਸੁਖਜਿੰਦਰ ਸਿੰਘ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਅੱਜ ਐਨ.ਆਰ.ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮ੍ਰਿਤਕ ਸੁਖਜਿੰਦਰ ਸਿੰਘ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਜਿੱਥੇ ਉਹਨਾਂ ਵੱਲੋਂ ਪਰਿਵਾਰ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ ਗਿਆ ਉੱਥੇ ਹੀ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਅਤੇ ਮ੍ਰਿਤਕ ਸੁਖਜਿੰਦਰ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾਣਗੇ

ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਘਰ ਦੀ ਮਾਲੀ ਹਾਲਤ ਸੁਧਾਰਨ ਲਈ ਸੁਖਜਿੰਦਰ ਸਿੰਘ ਵਿਦੇਸ਼ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ ਹੈ ਤੇ ਅੱਜ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਹੈ ਤੇ ਉਸ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਯਤਨ ਕੀਤੇ ਜਾਣਗੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਨਾਲ ਖੜੀ ਹੈ, ਉਹਨਾਂ ਕਿਹਾ ਕਿ ਨੌਜਵਾਨ ਘਰ ਦੀ ਮਾਲੀ ਹਾਲਤ ਸਧਾਰਨ ਲਈ ਹੀ ਵਿਦੇਸ਼ ਜਾਂਦੇ ਹਨ ਪਰ ਜਦੋਂ ਉੱਥੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਤਾਂ ਪਰਿਵਾਰ ਲਈ ਔਖਾ ਹੋ ਜਾਂਦਾ ਹੈ।

ਇਸ ਮੌਕੇ ਮ੍ਰਿਤਕ ਨੌਜਵਾਨ ਸੁਖਜਿੰਦਰ ਸਿੰਘ ਦੇ ਪਿਤਾ ਨੇ ਕਿਹਾ ਕਿ ਉਹਨਾਂ ਦੇ ਪੁੱਤ ਦੀ ਵਿਦੇਸ਼ ਵਿੱਚ ਮੌਤ ਹੋ ਗਈ ਹੈ ਤੇ ਉਸ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਮੰਤਰੀ ਕੁਲਦੀਪ ਧਾਲੀਵਾਲ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤ ਨੂੰ ਭਾਰਤ ਵਾਪਸ ਲਿਆਉਣ ਲਈ ਯਤਨ ਕੀਤੇ ਜਾਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇਕਰ ਤੁਸੀਂ ਘਰ ‘ਚ ਵਰਤਦੇ ਹੋ ਨਕਲੀ ਲਾਲ ਮਿਰਚ ਤਾਂ ਹੋਣਗੀਆਂ ਆਹ 6 ਬਿਮਾਰੀਆਂ

htvteam

ਗੋਰੇ ਹੋਏ ਜਲੰਧਰ ਦੀ ਇਸ ਸੋਹਣੀ ਕੁੜੀ ਦੇ ਫੈਨ; ਕੁੜੀ ਨੇ ਕੀਤਾ ਅਜਿਹਾ ਕੰਮ

htvteam

26 ਤੋਂ 28 ਤੱਕ ਦੀ ਮੌਸਮ ਵਿਭਾਗ ਦੀ ਵੱਡੀ ਚੇ ਤਾ ਵਨੀ ?

htvteam

Leave a Comment