Htv Punjabi
Punjab Video

ਚੱਲਦੀ ਬੱਸ ਦੀਆਂ ਪੁੱਲ ਤੇ ਬਰੇਕਾਂ ਹੋ ਗਈਆਂ ਫੇਲ੍ਹ

ਲੁਧਿਆਣਾ ਬੱਸ ਸਟੈਂਡ ਬਾਹਰ ਬੱਸ ਦੀਆਂ ਬਰੇਕਾਂ ਫੇਲ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ

ਸੱਤ ਦੇ ਕਰੀਬ ਲੋਕ ਹੋਏ ਜ਼ਖਮੀ
ਜਖਮੀਆਂ ਨੂੰ ਨਿੱਜੀ ਹਸਪਤਾਲ ਚ ਕਰਵਾਇਆ ਭਰਤੀ
ਪੁਲਿਸ ਨੇ ਮਾਮਲੇ ਸਬੰਧੀ ਜਾਂਚ ਦੀ ਕਹੀ ਗੱਲ
ਲੁਧਿਆਣਾ ਦੇ ਬੱਸ ਸਟੈਂਡ ਨੇੜੇ ਨਿਜੀ ਕੰਪਨੀ ਦੀ ਬੱਸ ਦੀ ਬਰੇਕ ਫੇਲ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਦੱਸ ਦਈਏ ਕਿ ਫਲਾਈ ਓਵਰ ਤੋਂ ਹੇਠਾਂ ਉੱਤਰਦੇ ਸਮੇਂ ਬੱਸ ਦੀ ਬਰੇਕ ਫੇਲ ਹੋ ਗਈ ਜਿਸ ਦੇ ਚਲਦਿਆਂ ਬੱਸ ਦੇ ਅੱਗੇ ਖੜਾ ਈ ਰਿਕਸ਼ਾ ਉਸਦੀ ਚਪੇਟ ਵਿੱਚ ਆ ਗਿਆ ਤੇ ਉਸ ਦੇ ਵਿੱਚ ਬੈਠੀਆਂ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਜਿਨਾਂ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਉਧਰ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਸੰਬਧੀ ਜਾਂਚ ਦੀ ਗੱਲ ਕਹੀ ਹੈ ਉਹਨਾਂ ਕਿਹਾ ਕਿ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪਰ ਜਾਣਕਾਰੀ ਮੁਤਾਬਿਕ ਬੱਸ ਦੇ ਕੰਪਰੈਸ਼ਰ ਬਟਨ ਕਾਰਨ ਬਰੇਕਾਂ ਫੇਲ ਹੋਈਆਂ ਨੇ ਅਤੇ ਇਸੇ ਦੌਰਾਨ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਉਹਨਾਂ ਕਿਹਾ ਕਿ ਬੱਸ ਨੰਗਲ ਤੋਂ ਲੁਧਿਆਣਾ ਆਈ ਸੀ ਅਤੇ ਬੱਸ ਸਟੈਂਡ ਦੇ ਬਾਹਰ ਇਹ ਹਾਦਸਾ ਵਾਪਰਿਆ ਹੈ ਉਹਨਾਂ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਢੱਠੇ ਖੂਹ ‘ਚ ਜਾਏ ਕੋਰੋਨਾ : ਆਹ ਪ੍ਰੇਮੀ ਜੋੜੇ ਦਾ ਹਾਲ ਦੇਖੋ ਘਰੋਂ ਭੱਜ ਕੇ ਕਰਾ ਲਿਆ ਵਿਆਹ, ਪਰਿਵਾਰ ਤੇ ਪੁਲਿਸ ਵਾਲਿਆਂ ਨੂੰ ਪਈਆਂ ਭਾਜੜਾਂ

Htv Punjabi

ਖੁਦ ਨੂੰ ਪੁਲਿਸ ਵਾਲੇ ਦੱਸ ਕੇ ਬੰਦੇ ਨੂੰ ਕੀਤਾ ਨੰਗਾ, ਫੇਰ ਔਰਤ ਨਾਲ ਬਣਾਈ ਅਸ਼ਲੀਲ ਵੀਡੀਓ

Htv Punjabi

ਅੱਧੀ ਰਾਤ ਰੋ-ਡ ਤੇ ਖ-ੜ੍ਹੀ ਕੁ-ੜੀ ਨਾਲ ਦੇਖੋ ਮੁੰ-ਡੇ ਕੀ ਕਰਗੇ

htvteam

Leave a Comment