ਲੁਧਿਆਣਾ ਚ ਕਾਂਗਰਸ ਦਫਤਰ ਨੂੰ ਕੋਰਟ ਦੇ ਹੁਕਮਾਂ ਤੋਂ ਬਾਅਦ ਕਰਵਾਇਆ ਖਾਲੀ
25 ਸਾਲ ਤੋਂ ਕਾਂਗਰਸ ਦਾ ਸੀਂ ਇਸ ਦਫਤਰ ਤੇ ਕਬਜ਼ਾ
ਪਰਿਵਾਰ ਨੇ ਕਿਹਾ ਸਾਨੂੰ ਮਿਲਿਆ ਇਨਸਾਫ
ਕਾਂਗਰਸੀਆਂ ਨੇ ਕਿਹਾ ਸਾਨੂੰ ਦਫਤਰ ਖਾਲੀ ਕਰਨ ਸਬੰਧੀ ਨਹੀਂ ਮਿਲੀ ਕੋਈ ਵੀ ਜਾਣਕਾਰੀ
ਲੁਧਿਆਣਾ ਦੇ ਘੰਟਾ ਕਾਰਨ ਨਜ਼ਦੀਕ ਹੁਣ ਕਾਂਗਰਸੀਆਂ ਦਾ ਦਫਤਰ ਨਹੀਂ ਰਿਹਾ ਕਿਉਂਕਿ ਪਿਛਲੇ 25 ਸਾਲ ਤੋਂ ਇਸ ਦਫਤਰ ਨੂੰ ਲੈ ਕੇ ਮਕਾਨ ਮਾਲਕਾਂ ਨਾਲ ਵਿਵਾਦ ਚੱਲ ਰਿਹਾ ਸੀ ਅਤੇ ਇਹ ਮਾਮਲਾ ਕੋਟ ਅਧੀਨ ਸੀ ਜਿਸ ਤੋਂ ਬਾਅਦ ਹੁਣ ਪਰਿਵਾਰ ਨੇ ਇਸ ਕੇਸ ਨੂੰ ਜਿੱਤਿਆ ਹੈ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਹ ਇਸ ਦਫਤਰ ਨੂੰ ਖਾਲੀ ਕਰਵਾਉਣ ਦੇ ਲਈ ਪਹੁੰਚੇ ਜਿੱਥੇ ਉਹਨਾਂ ਕਾਂਗਰਸੀਆਂ ਦੀ ਗੈਰ ਹਾਜ਼ਰੀ ਦੇ ਵਿੱਚ ਇਸ ਦਫਤਰ ਦੇ ਤਾਲੇ ਤੋੜ ਕੇ ਸਮਾਨ ਕੱਢਿਆ ਤਾਂ ਉਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਤਹਿਤ ਪਿਆਦੇ ਆਏ ਸਨ ਅਤੇ ਉਨਾਂ ਵੱਲੋਂ ਇਸ ਦਫਤਰ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।
ਲਿਹਾਜ਼ਾ ਕਾਂਗਰਸ ਯੂਥ ਨੇਤਾ ਹੈਪੀ ਲਾਲੀ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਨੋਟਿਸ ਨਹੀਂ ਆਇਆ ਕਿ ਦਫਤਰ ਨੂੰ ਖਾਲੀ ਕੀਤਾ ਜਾਵੇ ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਦਫਤਰ ਇੱਥੇ ਹੀ ਚੱਲ ਰਿਹਾ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਨੂੰ ਲੀਗਲੀ ਦੱਸਿਆ ਹੈ ਤਾਂ ਉਧਰ ਪੀੜਿਤ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਨਾ ਤਾਂ ਕਰਾਇਆ ਦਿੱਤਾ ਜਾ ਰਿਹਾ ਸੀ ਅਤੇ ਨਾ ਹੀ ਦਫਤਰ ਖਾਲੀ ਕੀਤਾ ਜਾ ਰਿਹਾ ਸੀ ਉਹਨਾਂ ਕਿਹਾ ਕਿ ਉਹਨਾਂ ਦੀ ਮਾਂ ਦੇ ਨਾਮ ਤੇ ਰਜਿਸਟਰੀ ਸੀ ਅਤੇ ਪਿਛਲੀ 25 ਸਾਲਾਂ ਤੋਂ ਇਹ ਮਾਮਲਾ ਕੋਰਟ ਅਧੀਨ ਸੀ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਆਪਣੀ ਜਮੀਨ ਵਾਪਸ ਮਿਲੀ ਹੈ ਅਤੇ ਉਹ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਨੇ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..