Htv Punjabi
Punjab Video

ਦੇਖੋ ਕਿਸ ਸ਼ਹਿਰ ਦੇ ਘਰ ਬਣਨ ਲੱਗੇ ਕੂੜੇ ਦਾ ਡੰਪ; ਦੇਖੋ ਵੀਡੀਓ

ਸੀਸੀਟੀਵੀ ਕੈਮਰੇ ‘ਚ ਰਿਕਾਰਡ ਇਹ ਤਸਵੀਰਾਂ ਨਾਭਾ ਦੀਆਂ ਨੇ ਜਿੱਥੇ ਕੁੱਝ ਲੋਕ ਕੂੜੇ ਦੇ ਡੰਪ ‘ਤੇ ਨਹੀਂ ਬਲਕਿ ਗਲੀ ‘ਚ ਇੱਕ ਘਰ ਦੇ ਮੂਹਰੇ ਹੀ ਕੂੜੇ ਦਾ ਢੇਰ ਲਗਾ ਰਹੇ ਨੇ | ਅਸਲ ‘ਚ ਇਹ ਘਰ ਸ਼ਹਿਰ ਦੇ ਮਸ਼ਹੂਰ ਆਰਟੀਆਈ ਐਕਟੀਵਿਸਟ ਅਤੇ ਐਲਆਈਸੀ ਏਜੰਟ ਰਾਜੇਸ਼ ਕੁਮਾਰ ਸ਼ਰਮਾ ਦਾ ਹੈ | ਜਿਸਨੂੰ ਨਗਰ ਕੌਂਸਲ ਨਾਭਾ ਦੇ ਕਥਿਤ ਘਪਲਿਆਂ ਨੂੰ ਆਰਟੀਆਈਈਆਂ ਜ਼ਰੀਏ ਉਜਾਗਰ ਕਰਨਾ ਉਸ ਵੇਲੇ ਮਹਿੰਗਾ ਪਾ ਗਿਆ ਜਦੋਂ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਉਸਦੇ ਘਰ ਨੂੰ ਕੂੜੇ ਦਾ ਡੰਪ ਬਣਾ ਗਏ | ਹੋਰ ਤਾਂ ਹੋਰ ਜਦੋਂ ਉਸਨੇ ਇਸਦੀ ਸ਼ਿਕਾਇਤ ਕੀਤੀ ਤਾਂ ਰਾਜੇਸ਼ ਦੇ ਮੁਤਾਬਿਕ ਨਗਰ ਕੌਂਸਲ ਵਾਲਿਆਂ ਨੇ ਉਸਨੂੰ ਦਫਤਰ ਬੁਲਾ ਕੇ ਕੁੱਟ ਮਾਰ ਦੀ ਕੋਸ਼ਿਸ਼ ਕੀਤੀ | ਕਹਾਣੀ ਇਥੇ ਹੀ ਬਸ ਨਹੀਂ ਹੁੰਦੀ ਬਲਕਿ ਨਗਰ ਕੌਂਸਲ ਨਾਭਾ ਦੇ ਸੈਨਟਰੀ ਸੁਪਰਵਾਈਜ਼ਰ ਨਾਲ ਕੁੱਟਮਾਰ ਦੇ ਦੋਸ਼ ‘ਚ ਉਲਟਾ ਰਾਜੇਸ਼ ਕੁਮਾਰ ਖਿਲਾਫ ਹੀ ਪਰਚਾ ਦਰਜ਼ ਹੋ ਗਿਆ |

Related posts

ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਹੋਇਆ ਕਰੋਨਾ,, ਸੰਗਤਾਂ ਨੂੰ ਕੀਤੀ ਵੱਡੀ ਅਪੀਲ

htvteam

ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਰੁਜ਼ਗਾਰਾਂ ਲਈ ਰੋਜ਼ਗਾਰ ਮੇਲਾ ਇੰਨੀ ਤਰੀਕ ਤੋਂ ਸ਼ੁਰੂ

Htv Punjabi

ਪਰ ਹੁਣ ਪੰਜਾਬੀਆਂ ਦੇ ਵੀਜ਼ੇ ਦੇਖੋ ਕਿਵੇਂ ਲੱਗਣਗੇ ?

htvteam