ਪੰਜਾਬ ਚ ਮਾਹੌਲ ਹੁਣ ਇਸ ਕਦਰ ਦਹਿਸ਼ਤ ਵਾਲਾ ਬਣ ਗਿਆ ਹੈ ਕਿ ਲੋਕ ਚਾਹੇ ਘਰ ਹੋਵੇ , ਬਾਹਰ ਹੋਣ ਜਾਂ ਫੇਰ ਨੌਕਰੀ ਤੇ ਹੋਣ ਕਿਤੇ ਵੀ ਸੇਫ ਨਹੀਂ ਹਨ… ਚੋਰ ਲੁਟੇਰਿਆਂ ਦੇ ਹੌਸਲੇ ਏਨੇ ਜਿਆਦਾ ਵੱਧ ਗਏ ਨੇ ਕਿ ਹਰ ਦਿਨ ਨਵਾਂ ਕਾਂਢ ਕਰ ਦਿੰਦੇ ਨੇ…. ਇਸ ਵਾਰ ਮਾਮਲਾ ਅੰਮ੍ਰਿਤਸਰ ਦੇ ਰਾਣੀ ਬਾਗ ਤੋਂ ਸਾਹਮਣੇ ਆਇਆ ਹੈ ਜਿਥੇ ਪੰਜਾਬ ਨੈਸ਼ਨਲ ਬੈਂਕ ਨੂੰ ਲੁਟੇਰਿਆਂ ਨੇ ਆਪਣਾ ਸ਼ਿਕਾਰ ਬਣਾ ਲਿਆ… ਕਰੀਬ 22 ਲੱਖ ਰੁਪਏ ਬੈਂਕ ਤੋਂ ਲੁੱਟ ਕੇ ਫਰਾਰ ਹੋ ਗਏ…ਵੱਡੀ ਗੱਲ਼ ਇਹ ਹੈ ਕਿ ਇਥੇ ਬੈਂਕ ਦੀ ਵੱਡੀ ਨਾਕਾਮੀ ਵੀ ਸਿੱਧ ਹੋਈ ਐ,..,, ਜਿਸ ਬੈਂਕ ਚ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਥੇ ਕੋਈ ਸੁਰੱਖਿਆ ਗਾਰਡ ਵੀ ਨਹੀਂ ਸੀ… ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋ ਬੰਦੇ ਬੈਂਕ ਚ ਆਏ ਤੇ ਗੰਨ ਦੀ ਨੋਕ ਤੇ ਬੈਂਕ ਲੁੱਟ ਕੇ ਫਰਾਰ ਹੋ ਗਏ।
ਦੂਜੇ ਪੁਲਿਸ ਨੂੰ ਜਦੋਂ ਇਸ ਦੀ ਸੂਚਨਾ ਮਿਲੀ ਤਾਂ ਉਨਾਂ ਨੇ ਸੀਸੀਟੀਵੀ ਖਲ਼ਾਗਣੇ ਸ਼ੁਰੂ ਕਰ ਦਿੱਤੇ ਤੇ ਲੁਟੇਰਿਆਂ ਨੂੰ ਫੜ੍ਹਣ ਲਈ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ।
ਪੁਲਿਸ ਚਾਹੇ ਲੱਖ ਦਾਅਵੇ ਕਰੇ ਕਿ ਅਸੀਂ ਪੰਜਾਬ ਚੋਂ ਕਾਈਮ ਖਤਮ ਕਰ ਦੇਵਾਗੇ ਪਰ ਕਿਤੇ ਨੇ ਕਿਤੇ ਉਨਾਂ ਨੂੰ ਰੋਕਣ ਚ ਨਾਕਾਮਯਾਬ ਹਰ ਵਾਰ ਸਾਬਤ ਹੋ ਜਾਂਦੇ ਨੇ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….