Htv Punjabi
Pakistan Punjab Religion

ਨਵਜੋਤ ਸਿੱਧੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪਾਕਿਸਤਾਨ ਰਵਾਨਾ ਹੋ ਗਏ ਹਨ। ਉਨ੍ਹਾਂ ਕਰਤਾਰਪੁਰ ਲਾਂਘੇ ‘ਤੇ ਪਹੁੰਚ ਕੇ ਸ਼ਾਂਤੀ ਅਤੇ ਭਾਈਚਾਰੇ ਦੀ ਗੱਲ ਕੀਤੀ। ਸਿੱਧੂ ਦਾ ਇਹ ਨੁਕਤਾ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਨੂੰ ਹੋਰ ਤਾਰ-ਤਾਰ ਕਰਦਾ ਨਜ਼ਰ ਆ ਰਿਹਾ ਹੈ। ਸਿੱਧੂ ਨੇ ਕਿਹਾ ਕਿ ਉਹ ਪਾਕਿਸਤਾਨ ਤੋਂ ਪਰਤ ਕੇ ਮੀਡੀਆ ਨਾਲ ਗੱਲਬਾਤ ਕਰਨਗੇ।

ਸਿੱਧੂ ਦੇ ਨਾਲ ਮੰਤਰੀ ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਇੰਚਾਰਜ ਹਰੀਸ਼ ਚੌਧਰੀ, ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਪਵਨ ਗੋਇਲ ਤੋਂ ਇਲਾਵਾ ਪਾਰਟੀ ਦੇ ਕੁਝ ਹੋਰ ਵਿਧਾਇਕ ਵੀ ਕਰਤਾਰਪੁਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ।

ਸਿੱਧੂ ਦੀ ਇਹ ਫੇਰੀ ਇਸ ਲਈ ਅਹਿਮ ਹੈ ਕਿਉਂਕਿ ਸਿੱਧੂ ਅਕਸਰ ਕਰਤਾਰਪੁਰ ਲਾਂਘੇ ਨੂੰ ਲੈ ਕੇ ਚਰਚਾ ‘ਚ ਰਹੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਪਾਕਿ ਸੈਨਾ ਮੁਖੀ ਕਮਰ ਬਾਜਵਾ ਨੂੰ ਗਲੇ ਲਗਾਇਆ। ਫਿਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਗਏ।


Related posts

ਓ ਤੇਰਾ ਭਲਾ ਹੋਜੇ, ਬੱਸ ਹੁਣ ਆਹ ਦਿਨ ਦੇਖਣੇ ਬਾਕੀ ਸੀ, ਫੜ੍ਹੇ ਗਏ ਮਾਂ-ਪੁੱਤ

htvteam

ਜੇਲ੍ਹ ਚ ਬੰਦ ਕੈਦੀ ਨੇ ਪੁਲਿਸ ਦੀ ਕਰਾਤੀ ਤਸੱਲੀ, ਅਫ਼ਸਰਾਂ ਦੇ ਸਾਹਮਣੇ ਕਰਦਾ ਰਿਹਾ ਗਲਤ ਕੰਮ

htvteam

ਆਹ ਪਿੰਡ ‘ਚ ਚਹੇਡੇ ਤੋਂ ਵੀ ਭੈੜੀ ਅਜਿਹੀ ਸ਼ੈਅ ?

htvteam