ਔਰਤ ਤੇ ਗੋਲੀ ਚਲਾਉਣ ਵਾਲੇ ਪੰਜ ਦੋਸੀ ਕਾਬੂ
ਆਰੋਪੀਆਂ ਦੇ ਕੋਲੋਂ ਅਸਲਾ ਵੀ ਹੋਇਆ ਬਰਾਮਦ
ਪਰਸਨਲ ਰੰਜਿਸ ਦੇ ਚਲਦੇ ਦਿੱਤਾ ਵਾਰਦਾਤ ਨੂੰ ਅੰਜਾਮ
ਪੁਲਿਸ ਵੱਲੋਂ ਪ੍ਰੈਸ ਕਾਨਫਰਸ ਕਰਕੇ ਜਾਣਕਾਰੀ ਕੀਤੀ ਸਾਂਝੀ
ਕਪੂਰਥਲਾ ਚ ਇੱਕ ਔਰਤ ਤੇ ਗੋਲੀ ਚਲਾਉਣ ਵਾਲੇ ਪੰਜ ਦੋਸੀ ਸਿਟੀ ਕਪੂਰਥਲਾ ਪੁਲਿਸ ਵਲੋ ਗ੍ਰਿਫਤਾਰ ਕਰ ਲਏ ਹਨ
ਗੌਰਵ ਤੁਰਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸਾ ਨਿਰੇਦਸ ਤੇ, ਪ੍ਰਭਜੋਤ ਸਿੰਘ ਐਸ.ਪੀ (ਡੀ) ਸੀਤਲ ਸਿੰਘ ਪੀ.ਪੀ.ਐਸ ਉਪ-ਪੁਲਿਸ ਕਪਤਾਨ ਕਪੂਰਥਲਾ ਦੀਆਂ ਹਦਾਇਤਾ ਅਤੇ ਇੰਸ: ਅਮਨਦੀਪ ਕੁਮਾਰ ਨਾਹਰ ਮੁੱਖ ਅਫਸਰ ਥਾਣਾ ਸਿਟੀ ਕਪੂਰਥਲਾ ਦੀ ਨਿਗਰਾਨੀ ਹੇਠ ਮਨਪ੍ਰੀਤ ਕੌਰ ਪਤਨੀ ਰਛਪਾਲ ਸਿੰਘ ਵਾਸੀ ਰਜਿੰਦਰ ਨਗਰ ਕਪੂਰਥਲਾ ਤੇ ਗੋਲੀ ਚਲਾਉਣ ਵਾਲੇ ਸੂਰਜ ਥਾਪਰ ਪੁੱਤਰ ਹਰਬੰਸ ਲਾਲ ਵਾਸੀ ਦਬੁਰਜ਼ੀ ਥਾਣਾ ਕੋਤਵਾਲੀ ਜ਼ਿਲਾ ਕਪੂਰਥਲਾ,ਕ੍ਰਿਸ਼ ਲਾਹੌਰੀਆ ਪੁੱਤਰ ਨਰੇਸ਼ ਕੁਮਾਰ ਵਾਸੀ ਮੁਹੱਲਾ ਸ਼ਹਿਰੀਆ ਥਾਣਾ ਸਿਟੀ ਕਪੂਰਥਲਾ,ਹਰਮਨਦੀਪ ਉਰਫ ਭੰਡਾਲ ਪੁੱਤਰ ਅਮਰਜੀਤ ਸਿੰਘ ਵਾਸੀ ਅਜੀਤ ਨਗਰ ਥਾਣਾ ਸਿਟੀ ਕਪੂਰਥਲਾ,ਦੇਵ ਦਰਸ਼ਨ ਉਰਫ ਚਾਰੂ ਪੁੱਤਰ ਭਾਰਤ ਭੂਸ਼ਣ ਵਾਸੀ ਮੁਹੱਲਾ ਸ਼ੇਰਗਤ ਥਾਣਾ ਸਿਟੀ ਕਪੂਰਥਲਾ,ਅਤੇ ਅਨਮੋਲ ਕੁਮਾਰ ਪੁੱਤਰ ਮਨਮੋਹਨ ਕੁਮਾਰ ਵਾਸੀ ਮੁਹੱਲਾ ਕਾਇਮਪੁਰਾ ਥਾਣਾ ਸਿਟੀ ਕਪੂਰਥਲਾ ਜੋ ਬੁਲਟ ਮੋਟਰ ਸਾਇਕਲ ਅਤੇ ਇੱਕ ਸਕੂਟਰੀ ਪਰ ਸਵਾਰ ਸਨ ਨੇ ਮਨਪ੍ਰੀਤ ਕੌਰ ਨੂੰ ਘੇਰ ਕੇ ਉਸ ਨੂੰ ਜਾਨੇ ਮਾਰਨ ਦੀ ਨੀਅਤ ਨਾਲ ਉਸ ਉਪਰ ਗੋਲੀਆਂ ਚਲਾ ਦਿੱਤੀਆ ਸਨ ਜਿਸ ਦੀ ਸ਼ਿਕਾਇਤ ਤੇ ਥਾਣਾ ਸਿਟੀ ਕਪੂਰਥਲ ਮਾਮਲਾ ਰਜਿਸਟਰ ਕਰਕੇ ਏ.ਐਸ.ਆਈ ਸਤਨਾਮ ਸਿੰਘ ਨੇ ਮੁੱਢਲੀ ਤਫਤੀਸ ਅਮਲ ਵਿੱਚ ਲਿਆਦੀ ਜਿਸ ਤੇ ਪੁਲਿਸ ਪਾਰਟੀ ਵਲੋਂ ਤਰੁੰਤ ਕਾਰਵਾਈ ਕਰਦੇ ਹੋਏ ਕੁਝ ਹੀ ਦੇਰ ਵਿੱਚ ਉਕਤ ਸਾਰੇ ਦੋਸੀਆ ਨੂੰ ਜਲੰਧਰ ਤੋਂ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਹੋਇਆ ਇੱਕ ਪਿਸਟਲ 30 ਬੋਰ ਅਤੇ 05 ਜਿੰਦਾ ਰੋਦ ਬ੍ਰਾਮਦ ਕੀਤੇ ਅਰੋਪੀਆ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਹਨਾ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
