Htv Punjabi
Crime Punjab Video

ਫਿਰੋਜ਼ਪੁਰ ਮਾਮਲੇ ਚ ਕਤਲ ਜਾਂ ਫਿਰ ਆ&ਤਮ ਹੱ#ਤਿ# ਆ !

ਫਿਰੋਜ਼ਪੁਰ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਗੋਲੀ ਨਾਲ ਮੌਤ
ਪਤੀ, ਪਤਨੀ ਅਤੇ ਦੋ ਛੋਟੀਆਂ ਬੱਚੀਆਂ ਘਰ ਵਿੱਚ ਮ੍ਰਿਤਕ ਹਾਲਤ ਚ ਮਿਲੀਆਂ
ਜਦ ਕੰਮ ਵਾਲੀ ਘਰ ਪਹੁੰਚੀ ਤਾਂ ਕਿਸੇ ਨੇ ਨਹੀਂ ਖੋਲਿਆ ਦਰਵਾਜ਼ਾ
ਪੁਲਿਸ ਪਹੁੰਚੀ ਮੌਕੇ ਤੇ ਜਾਂਚ ਜਾਰੀ
ਹੱਤਿਆ ਜਾਂ ਆਤਮ ਹੱਤਿਆ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ?
ਫਿਰੋਜ਼ਪੁਰ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਡੇਰਾ ਬਾਬਾ ਰਾਮ ਲਾਲ ਦੇ ਨਜ਼ਦੀਕ ਬਣੀ ਕਲੋਨੀ ਵਿੱਚ ਇੱਕ ਪਰਿਵਾਰ ਰਹਿ ਰਿਹਾ ਸੀ ਜੋ ਪੇਸ਼ੇ ਤੋਂ ਸੈਲੂਨ ਦਾ ਕੰਮ ਕਰਦਾ ਸੀ ਦੋਨਾਂ ਮੀਆਂ ਬੀਬੀ ਸਹਿਤ ਦੋ ਬੱਚੀਆਂ ਦੀ ਲਾਸ਼ਾਂ ਘਰ ਵਿੱਚੋਂ ਬਰਾਮਦ ਹੋਈਆ ਨੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਜਦ ਘਰ ਕੰਮ ਵਾਲੀ ਆਈ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਉੱਪਰ ਕਿਰਾਏਦਾਰਾਂ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬੁਲਾਇਆ ਅਤੇ ਜਦ ਦਰਵਾਜ਼ਾ ਖੋਲਿਆ ਗਿਆ ਤਾਂ ਅੰਦਰ ਚਾਰ ਲੋਕਾਂ ਦੀ ਲਾਸ਼ ਪਈ ਹੋਈ ਸੀ ਜਿਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਹੁਣ ਮੌਕੇ ਤੇ ਪੁਲਿਸ ਵੀ ਪਹੁੰਚੀ।

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਅਮਨਦੀਪ ਵਜੋਂ ਹੋਈ ਹੈ ਅਤੇ ਉਸ ਦੀ ਪਤਨੀ ਜਸਵੀਰ ਕੌਰ ਦੋ ਬੱਚੀਆਂ ਮਨਵੀਰ ਅਤੇ ਪਰਨੀਤ ਦੀ ਵੀ ਮੌਤ ਹੋਈ ਹੈ ਲਾਸ਼ਾਂ ਦੇ ਕੋਲ ਇੱਕ ਪਿਸਟਲ ਵੀ ਬਰਾਮਦ ਹੋਇਆ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਗੋਲੀ ਇਹਨਾਂ ਨੇ ਆਪ ਚਲਾਈ ਜਾਂ ਕੋਈ ਹੋਰ ਕਾਰਨ ਰਿਹਾ ਤਫਤੀਸ਼ ਤੋਂ ਬਾਅਦ ਹੀ ਸੱਚ ਸਾਹਮਣੇ ਆ ਸਕਦਾ ਹੈ ਫਿਲਹਾਲ ਬਾਡੀਆਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਭੇਜਿਆ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਿੱਜੀ ਰੈਸਟੋਰੇਂਟ ਵਿੱਚ ਸ਼ਰਾਬੀ ਨੌਜਵਾਨਾਂ ਨੇ ਜੰਮ ਕੀ ਕੀਤਾ ਹੰਗਾਮਾ, ਪੁਲਿਸ ਵਾਲੇ ਨੂੰ ਮਾਰੇ ਧੱਕੇ, ਸੀਸੀਟੀਵੀ ਵਿੱਚ ਕੈਦ

Htv Punjabi

ਅੱਧਖੜ ਉਮਰ ਦਾ ਲਾੜਾ ਸੱਜ ਧੱਜ ਕੇ ਚੱਲਿਆ ਬਰਾਤ ਲੈਕੇਲਾੜੀ ਨੂੰ ਵਿਆਉਣ

htvteam

ਗਲੀ ਚ ਜਨਾਨੀਆਂ ਹੋਈਆਂ ਜੁੰਡਮ ਜੁੰਡੀ

htvteam

Leave a Comment