ਅੰਮ੍ਰਿਤਸਰ ‘ਚ ਨਸ਼ਾ ਤਸਕਰ ਸੰਨੀ ਗੁੱਲਾ ਦਾ ਮਕਾਨ ਢਾਇਆ
ਪਰਿਵਾਰ ਨੇ ਦੱਸਿਆ ਲੜਕੇ ਨੂੰ ਬੇਗੁਨਾਹ
ਸੰਨੀ ਗੁੱਲਾ ਤੇ ਅੱਠ ਦੇ ਕਰੀਬ ਮਾਮਲੇ ਹਨ ਦਰਜ
ਉਹਨਾਂ ਨੇ ਦੱਸਿਆ ਕਿ ਚਾਰ ਐਨਡੀਪੀਸੀ ਐਕਟ ਅਤੇ ਦੋ ਇਰਾਦਾ ਕਤਲ ਅਤੇ ਦੋ ਹੋਰ ਕੇਸਾਂ ਦੇ ਮਾਮਲੇ ਦਰਜ ਹਨ
ਦੱਸਿਆ ਜਾ ਰਿਹਾ ਕਿ ਸਨੀ ਗੁਲਾ ਇਸ ਵੇਲੇ ਭਗੋੜਾ ਹੈ ਜਿਸ ਦੀ ਪੁਲਿਸ ਨੂੰ ਤਲਾਸ਼ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਅਧੀਨ ਅੱਜ ਅੰਮ੍ਰਿਤਸਰ ਵਿੱਚ ਇਕ ਹੋਰ ਵੱਡੀ ਕਾਰਵਾਈ ਕੀਤੀ ਗਈ। ਥਾਣਾ ਮੋਹਕਮਪੁਰਾ ਇਲਾਕੇ ‘ਚ ਨਸ਼ਾ ਤਸਕਰ ਸੰਨੀ ਗੁੱਲਾ ਦੇ ਘਰ ਨੂੰ ਪੁਲਿਸ ਅਤੇ ਨਗਰ ਨਿਗਮ ਨੇ ਮਿਲ ਕੇ ਢਾ ਦਿੱਤਾ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੰਨੀ ਗੁੱਲਾ ਉੱਤੇ ਅੱਠ ਮਾਮਲੇ ਦਰਜ ਹਨ, ਜਿਸ ਵਿੱਚ ਚਾਰ ਮਾਮਲੇ ਐਨ.ਡੀ.ਪੀ.ਐੱਸ. ਐਕਟ ਅਧੀਨ, ਦੋ ਇਰਾਦਾ ਕਤਲ ਅਤੇ ਹੋਰ ਦੋ ਗੰਭੀਰ ਮਾਮਲੇ ਸ਼ਾਮਿਲ ਹਨ। ਸੰਨੀ ਗੁੱਲਾ ਇਸ ਵੇਲੇ ਭਗੋੜਾ ਹੈ ਅਤੇ ਪੁਲਿਸ ਵੱਲੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਸੰਨੀ ਗੁੱਲਾ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕਾਰਵਾਈ ‘ਤੇ ਸਵਾਲ ਚੁੱਕੇ ਹਨ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬੇਗੁਨਾਹ ਹੈ ਅਤੇ ਉਸ ‘ਤੇ ਝੂਠੇ ਕੇਸ ਲਾਏ ਗਏ ਹਨ। ਉਨ੍ਹਾਂ ਨੇ ਪੁਛਿਆ ਕਿ ਜੇਕਰ ਉਹ ਦੋਸ਼ੀ ਹੈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇ, ਪਰ ਸਾਡੇ ਘਰ ਦੀ ਛੱਤ ਕਿਉਂ ਢਾਈ ਜਾ ਰਹੀ ਹੈ?
ਪੁਲਿਸ ਕਮਿਸ਼ਨਰ ਨੇ ਮਾਮਲੇ ‘ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜਿਹੜੇ ਵੀ ਵਿਅਕਤੀ ਡਰੱਗ ਮਣੀ ਨਾਲ ਘਰ ਜਾਂ ਕਾਰੋਬਾਰ ਬਣਾਉਂਦੇ ਹਨ, ਉਹਨਾਂ ਖਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਨਗਰ ਨਿਗਮ ਨੂੰ ਮਿਲੀ ਸ਼ਿਕਾਇਤ ਦੇ ਅਧਾਰ ‘ਤੇ ਇਹ ਮਕਾਨ ਢਾਇਆ ਗਿਆ ਅਤੇ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ।
ਸਾਥ ਹੀ ਪੁਲਿਸ ਨੇ ਇਹ ਭੀ ਦੱਸਿਆ ਕਿ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਲਈ ਨਸ਼ਾ ਮੁਕਤੀ ਕੇਂਦਰ ‘ਚ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ, ਤਾਂ ਜੋ ਉਹ ਸਧੇ ਰਸਤੇ ‘ਤੇ ਆ ਸਕਣ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..