Htv Punjabi
Punjab Religion

ਬਲਬੀਰ ਸਿੰਘ ਰਾਜੇਵਾਲ ਨੇ ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ

ਲੁਧਿਆਣਾ, 18 ਦਸੰਬਰ  : –  ਲੁਧਿਆਣਾ ਜਾਮਾ ਮਸਜਿਦ ਪੁੱਜੇ ਕਿਸਾਨ ਨੇਤਾ ਸਰਦਾਰ ਬਲਬੀਰ ਸਿੰਘ ਰਾਜੇਵਾਲ ਨੇ ਸੱਭ ਤੋਂ ਪਹਿਲਾਂ ਮਰਹੂਮ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਕਬਰ ’ਤੇ ਹਾਜਰ ਹੋ ਕੇ ਉਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਮਹਾਨ ਅਜਾਦੀ ਘੁਲਾਟੀ ਪਰਿਵਾਰ ਦੇ ਵਾਰਿਸ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਸਾਨ ਅੰਦੋਲਨ ’ਚ ਜੋ ਯੋਗਦਾਨ ਦਿੱਤਾ ਉਸਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਮਰਹੂਮ ਸ਼ਾਹੀ ਇਮਾਮ ਜੀ ਨੇ ਕੇਂਦਰ ਸਰਕਾਰ ਦੇ ਜਬਰ ਦੀ ਪਰਵਾਹ ਨਾ ਕਰਦੇ ਹੋਏ ਕਿਸਾਨ ਅੰਦੋਲਨ ਦਾ ਸਾਥ ਦਿੱਤਾ ਸੀ ਉਨਾਂ ਦਾ ਅਚਨਚੇਤ ਦੇਹਾਂਤ ਸਿਰਫ ਪੰਜਾਬ ਦੇ ਮੁਸਲਮਾਨਾਂ ਲਈ ਹੀ ਨਹੀਂ ਸਾਡੇ ਸੱਭ ਲਈ ਦੁੱਖ ਦੀ ਗੱਲ ਹੈ। ਰਾਜੇਵਾਲ ਨੇ ਕਿਹਾ ਕਿ ਅੱਜ ਇੱਥੇ ਜਾਮਾ ਮਸਜਿਦ ’ਚ ਆ ਕੇ ਮਹਿਸੂਸ ਹੋ ਰਿਹਾ ਹੈ ਕਿ ਸ਼ਾਹੀ ਇਮਾਮ ਜੀ ਦੇ ਪਰਿਵਾਰ ਦੇ ਨਾਲ ਸਾਰੀਆਂ ਦਾ ਪਿਆਰ ਅਤੇ ਸਾਥ ਪਹਿਲਾਂ ਨਾਲੋਂ ਵੀ ਜਿਆਦਾ ਮਜਬੂਤ ਹੋਇਆ ਹੈ।

Related posts

ਦੇਖਲੋ ਖਨੌਰੀ ਬਾਰਡਰ ਤੇ ਹਰਿਆਣਾ ਮੁਲਾਜ਼ਮਾਂ ਦੇ ਕੰਮ

htvteam

ਵੱਡੇ ਅਕਾਲੀ ਲੀਡਰ ਖਿਲਾਫ ਨਸ਼ਾ ਤਸਕਰੀ ਮਾਮਲੇ ‘ਚ FIR ਦਰਜ; ਦੇਖੋ ਵੀਡੀਓ

htvteam

ਬੱਸ ‘ਚ ਹੋਇਆ ਅਜਿਹਾ ਸੀਨ, ਸਵਾਰੀਆਂ ਹੋਈਆਂ….

htvteam