Htv Punjabi
Crime Punjab Video

ਬਲਾਚੌਰੀਆ ਤੋਂ ਬਾਅਦ ਇੱਕ ਹੋਰ ਨਵ ਵਿਆਹੇ ਮੁੰਡੇ ਤੇ ਚੱਲੀ ਗੋ/ ਲੀ

ਸ਼ਾਹਕੋਟ ‘ਚ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ
ਕੁਝ ਦਿਨ ਪਹਿਲਾਂ ਹੀ ਹੋਇਆ ਸੀ ਨੌਜਵਾਨ ਦਾ ਵਿਆਹ
ਕਬਾੜ ਦੀ ਦੁਕਾਨ ਤੇ ਕੰਮ ਕਰਦਾ ਸੀ ਮ੍ਰਿਤਕ
ਸਮਾਨ ਪੁੱਛਣ ਦੇ ਬਹਾਨੇ ਦਿੱਤਾ ਵਾਰਦਾਤ ਨੂੰ ਅੰਜਾਮ
ਜਲੰਧਰ ਦੇ ਹਲਕਾ ਸ਼ਾਹਕੋਟ ਵਿਖੇ ਅਣਪਛਾਤੇ ਹਮਲਾਵਰ ਵਲੋਂ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਹੰਸ ਉਰਫ ਸੋਨੂੰ (32) ਪੁੱਤਰ ਬੱਗਾ ਵਾਸੀ ਰਾਮਦਾਸ ਕਲੌਨੀ ਸ਼ਾਹਕੋਟ, ਜੋ ਕਿ ਪੁੱਡਾ ਕਲੌਨੀ ਵਿਖੇ ਇੱਕ ਕਬਾੜ ਦੀ ਦੁਕਾਨ ’ਤੇ ਕੰਮ ਕਰਦਾ ਸੀ ਤੇ ਉਸਦਾ ਕੁੱਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਅੱਜ ਸ਼ਾਮ ਕਰੀਬ 6.30 ਵਜੇ ਆਪਣੇ ਕੰਮ ’ਤੇ ਸੀ ਕਿ ਇਸ ਦੌਰਾਨ ਮੂੰਹ ਢੱਕ ਕੇ ਆਏ ਹਮਲਾਵਰਾਂ ਨੇ ਅਚਾਨਕ ਹੀ ਕੁਝ ਸਮਾਨ ਦਾ ਪੁੱਛਣ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ, ਜਿੰਨ੍ਹਾਂ ’ਚੋਂ ਇੱਕ ਗੋਲੀ ਸੰਦੀਪ ਕੁਮਾਰ ਦੇ ਮੂੰਹ ਤੇ ਅਤੇ ਦੂਜੀ ਗੋਲੀ ਗਰਦਨ ’ਚ ਜਾ ਲੱਗੀ ਤੇ ਉਹ ਉਥੇ ਹੀ ਡਿੱਗ ਗਿਆ।

ਹਮਲਾਵਰ ਧੁੰਦ ਦਾ ਫਾਇਦਾ ਚੁੱਕ ਤੇਜ਼ੀ ਨਾਲ ਮੌਕੇ ਤੋਂ ਫਰਾਰ ਹੋ ਗਏ। ਸੰਦੀਪ ਕੁਮਾਰ ਨੂੰ ਉਸਦੇ ਸਾਥੀਆਂ ਨੇ ਚੁੱਕ ਕੇ ਨਜ਼ਦੀਕ ਹੀ ਨਿੱਜੀ ਹਸਪਤਾਲ ਅਤੇ ਬਾਅਦ ’ਚ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਘਟਨਾ ਦਾ ਪਤਾ ਲੱਗਣ ’ਤੇ ਡੀ.ਐਸ.ਪੀ. ਸੁਖਪਾਲ ਸਿੰਘ ਤੇ ਐਸ.ਐਚ.ਓ. ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।

ਇਸ ਦੌਰਾਨ ਪੁਲਿਸ ਨੂੰ ਗੋਲੀਆਂ ਅਤੇ ਉਨ੍ਹਾਂ ਦੇ ਖੋਲ੍ਹ ਵੀ ਬਰਾਮਦ ਹੋਏ ਹਨ। ਪੁਲਿਸ ਵਲੋਂ ਸ਼ੱਕ ਦੇ ਅਧਾਰ ’ਤੇ ਕੁੱਝ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ, ਪਰ ਇਸਦੀ ਪੁਸ਼ਟੀ ਨਹੀਂ ਕੀਤੀ ਗਈ। ਫਿਲਹਾਲ ਪੁਲਿਸ ਵਲੋਂ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲੈਣ ਦੀ ਗੱਲ ਕਹੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਟੁੱਟੇ ਆਰਜੀ ਬੰਨ੍ਹ, ਖੇਤਾਂ ਚ ਹੋਇਆ ਪਾਣੀ ਹੀ ਪਾਣੀ

htvteam

ਪੁਲਿਸ ਮੁਲਾਜ਼ਮ ਦ ਦੁੱਧ ਵਾਲੀ ਢੋਲੀ ਨਾਲ ਪਾੜਿਆ ਸਿਰ, ਤੋੜੀ ਰੀੜ ਦੀ ਹੱਡੀ !

htvteam

ਆਹ ਦੇਖਲੋ ਪੰਜਾਬ ਬੰਦ ਨੇ ਰੇਲਵੇ ਸਟੇਸ਼ਨ ਦੇ ਰੋਲੇ ਲੋਕ ?

htvteam

Leave a Comment