ਅਸਲ ‘ਚ ਸਤਿਕਾਰ ਕਮੇਟੀ ਦੇ ਨੁਮਾਇੰਦੀਆਂ ਨੂੰ ਪਿੰਡ ਪੱਲਾ ਮੇਘਾ ਤੋਂ ਸ਼ਿਕਾਇਤ ਮਿਲੀ ਸੀ ਪਿੰਡ ਦੀ ਇਕ ਜਨਾਨੀ ਬਾਬਾ ਦੀਪ ਸਿੰਘ ਜੀ ਦੇ ਨਾਂ ਉੱਤੇ ਗੱਦੀ ਲਗਾਉਂਦੀ ਐ। ਤਾਂ ਸਤਿਕਾਰ ਕਮੇਟੀ ਵਾਲਿਆਂ ਨੇ ਜਨਾਨੀ ਨੂੰ ਇਹ ਕੰਮ ਬੰਦ ਕਰਨ ਦੀ ਤਾਕੀਦ ਦੇਕੇ ਪਰਚਾ ਕਰਵਾ ਦਿੱਤਾ। ਪਰ ਫੇਰ ਵੀ ਸਬੰਧਤ ਜਨਾਨੀ ਨੇ ਉਹੀ ਕੰਮ ਜਾਰੀ ਰੱਖਿਆ ਜਿਵੇਂ ਹੀ ਭਾਈ ਲਖਵੀਰ ਸਿੰਘ ਆਪਣੇ ਸਿੰਘਾਂ ਨਾਲ ਪਿੰਡ ਗਏ ਜਿਸ ਤੋਂ ਬਾਅਦ ਪਿੰਡ ਦੇ ਕੁਝ ਲੋਕਾਂ ਨੇ ਭਾਈ ਲਖਵੀਰ ਸਿੰਘ ਸਮੇਤ ਸਿੰਘਾਂ ਉੱਤੇ ਹਮਲਾ ਕਰ ਦਿੱਤਾ। ਪਰ ਹੈਰਾਨੀ ਦੀ ਹੱਦ ਉੱਦੋ ਹੋ ਗਈ ਜਦੋਂ ਕਈ ਘੰਟੇ ਲੰਘਣ ਉਪਰੰਤ ਵੀ ਪੁਲਿਸ ਨੇ ਕੋਈ ਕਾਰਵਾਈ ਅੰਜਾਮ ‘ਚ ਨਾ ਲਿਆਂਦੀ ਤਾਂ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਥਾਣੇ ਦੇ ਬਾਹਰ ਹੀ ਦਰੀਆਂ ਵਿਛਾ ਲਈਆਂ ਤੇ ਪੁਲਿਸ ਸਮੇਤ ਪੰਜਾਬ ਸਰਕਾਰ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ।
previous post