Htv Punjabi
Punjab Video

ਭੈਣਾਂ ਦੇ ਵੈਣ, ਤੈਨੂੰ ਲੋਕਾਂ ਦੀ ਨਜ਼ਰਾਂ ਨੇ ਖਾ ਲਿਆ ਵੀਰਾ

ਕੈਨੇਡਾ ‘ਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਦਿਲ ਦਾ ਦੌਰਾ ਭੈਣ ਕਰਕੇ 27 ਸਾਲਾਂ ਨੌਜਵਾਨ ਦੀ ਹੋਈ ਮੌਤ
ਪਿੰਡ ‘ਚ ਸੋਗ ਦੀ ਲਹਿਰ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ
ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਸੁਨਿਹਰੇ ਭਵਿੱਖ ਦੇ ਸੁਪਨੇ ਸਾਕਾਰ
ਖੰਨਾ ਦੇ ਨਾਲ ਲੱਗਦੇ ਪਿੰਡ ਕਟਾਹਰੀ ਦੇ 27 ਸਾਲਾ ਨੌਜਵਾਨ ਅਮਰਵੀਰ ਸਿੰਘ ਪੁੱਤਰ ਸਿੰਗਾਰਾ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਨਾਲ ਕਸਬਾ ਰਾੜਾ ਸਾਹਿਬ ਅਤੇ ਆਸ-ਪਾਸ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਸਿੰਗਾਰਾ ਸਿੰਘ ਨੇ ਭਰੇ ਗਲੇ ਨਾਲ ਦੱਸਿਆ ਕਿ ਅਮਰਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਸਨੇ ਪੰਜਾਬ ਵਿੱਚ ਰਹਿੰਦਿਆਂ ਵੀ ਆਪਣੀ ਮੇਹਨਤ ਨਾਲ ਚੰਗੀ ਪਹਿਚਾਣ ਬਣਾਈ ਸੀ।

ਅਮਰਵੀਰ ਸਿੰਘ ਚਾਰ ਸਾਲ ਪਹਿਲਾਂ 2022 ਵਿੱਚ ਉਚੇਰੀ ਵਿਦਿਆ ਹਾਸਲ ਕਰਨ ਲਈ ਕੈਨੇਡਾ ਗਿਆ ਸੀ। ਇਸ ਸਮੇਂ ਉਹ ਵਰਕ ਪਰਮਿਟ ‘ਤੇ ਟਰੱਕ ਚਲਾ ਰਿਹਾ ਸੀ ਅਤੇ ਇਸ ਸਾਲ ਪੰਜਾਬ ਆਉਣ ਦੀ ਇੱਛਾ ਵੀ ਜਤਾਈ ਸੀ।ਮ੍ਰਿਤਕ ਦੀ ਦੇਹ ਅੱਜ ਉਸਦੇ ਜੱਦੀ ਪਿੰਡ ਕਟਾਹਰੀ ਪੁੱਜ ਗਈ ਹੈ, ਜਦਕਿ ਉਸਦਾ ਅੰਤਿਮ ਸੰਸਕਾਰ ਮੰਗਲਵਾਰ 20 ਜਨਵਰੀ ਨੂੰ ਪਿੰਡ ਕਟਾਹਰੀ ਵਿੱਚ ਕੀਤਾ ਜਾਵੇਗਾ। ਨੌਜਵਾਨ ਦੀ ਬੇਵਕਤੀ ਮੌਤ ‘ਤੇ ਇਲਾਕੇ ਦੇ ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਚਾਹ ਬਣਾਓ ਮੋਟਾਪੇ ਤੇ ਲਟਕਦੇ ਮਾਸ ਤੋਂ ਆਪਣਾ ਖਹਿੜਾ ਛੁਡਾਓ

htvteam

ਆਹ ਨੁਸਕਾ ਅਜ਼ਮਾਓ ਹਰੇਕ ਤਰ੍ਹਾਂ ਦੀ ਐਲਰਜੀ ਦਾ ਹੱਲ ਪਾਓ

htvteam

ਮੁੰ-ਡੇ ਨੇ ਆਪਣੇ ਗੁਆਂਢ ਦੀ ਕੁ-ੜੀ ਵੀ ਨਹੀਂ ਬਖਸ਼ੀ

htvteam

Leave a Comment