Htv Punjabi
Punjab Video

ਮਰਹੂਮ ਸਿੱਧੂ ਮੂਸੇਵਾਲੇ ਦਾ ਅੱਜ ਵੱਡਾ ਸੁਪਨਾ ਹੋਇਆ ਪੂਰਾ ?

ਸਿੱਧੂ ਪਰਿਵਾਰ ਅਤੇ ਸੰਸਥਾ ਵੱਲੋਂ ਰੱਖੀ ਗਈ ਪਿੰਡ ਮੂਸਾ ਵਿਖੇ ਗਰੀਬ ਪਰਿਵਾਰਾਂ ਦੇ ਘਰਾਂ ਦੀ ਨੀਹ
ਪਵਨ ਬਿਸ਼ਨੋਈ ਦੀ ਜਮਾਨਤ ਨੂੰ ਲੈ ਕੇ ਬੋਲੇ ਸਿੱਧੂ ਦੇ ਪਿਤਾ
ਸੁਪਰੀਮ ਕੋਰਟ ਬਹੁਤ ਉੱਚ ਅਦਾਲਤ ਹੈ ਜਿਸ ਦਾ ਅਸੀਂ ਸਤਿਕਾਰ ਕਰਦੇ ਹਾਂ
ਇਸ ਬਾਰੇ ਉਹ ਕੁਝ ਨਹੀਂ ਕਹਿਣਗੇ
ਜਿੱਥੇ ਅੱਜ ਮਿਡਲੈਂਡ ਲੰਗਰ ਸੇਵਾ ਵੱਲੋਂ ਸਿੱਧੂ ਪਰਿਵਾਰ ਦੇ ਸਹਿਯੋਗ ਨਾਲ ਪਿੰਡ ਮੂਸਾ ਵਿਖੇ ਗਰੀਬ ਪਰਿਵਾਰਾਂ ਦੇ ਘਰ ਦੀ ਨੀਹ ਰੱਖੀ ਗਈ ਉੱਥੇ ਹੀ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਪਾਵਨ ਵਿਸ਼ਨੋਈ ਦੀ ਜਮਾਨਤ ਨੂੰ ਲੈ ਕੇ ਪਹਿਲਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਬਹੁਤ ਉੱਚ ਅਦਾਲਤ ਹੈ ਜਿਸ ਦਾ ਅਸੀਂ ਸਤਿਕਾਰ ਕਰਦੇ ਹਾਂ ਉਸ ਬਾਰੇ ਅਸੀਂ ਕੁਝ ਵੀ ਨਹੀਂ ਕਹਿਣਾ ਸਗੋਂ ਅਸੀਂ ਸਰਕਾਰਾਂ ਨੂੰ ਕਈ ਸਾਲਾਂ ਤੋਂ ਇਹੀ ਕਹਿ ਰਹੇ ਹਾਂ ਕਿ ਕਾਨੂੰਨਾਂ ਨੂੰ ਸਖਤ ਕੀਤਾ ਜਾਵੇ ਜਿਵੇਂ ਕਿ ਸਰਕਾਰਾਂ ਹੀ ਗੈਂਗਸਟਰਾਂ ਨੂੰ ਸ਼ੈਲਟਰ ਮੁਹਈਆ ਕਰਵਾਉਂਦੀਆਂ ਹਨ ਅਤੇ ਉਹਨਾਂ ਤੋਂ ਇਹ ਸਭ ਕਰਵਾਉਂਦੀਆਂ ਹਨ।

ਉੱਥੇ ਹੀ ਉਹਨਾਂ ਕਿਹਾ ਕਿ ਸੰਸਥਾ ਵੱਲੋਂ ਅੱਜ ਇਹਨਾਂ ਮਕਾਨਾਂ ਦੀ ਸ਼ੁਰੂਆਤ ਕੀਤੀ ਗਈ ਹੈ। ਸਿੱਧੂ ਦਾ ਅਧੂਰਾ ਸੁਪਨਾ ਅਸੀਂ ਲਗਾਤਾਰ ਪੂਰਾ ਕਰਨ ਵਿੱਚ ਲੱਗੇ ਹੋਏ ਹਾਂ ਅਤੇ ਇੱਕ ਦਿਨ ਪੂਰੇ ਮਾਨਸਾ ਸ਼ਹਿਰ ਨੂੰ ਚੰਡੀਗੜ੍ਹ ਵਰਗਾ ਬਣਾ ਦੇਵਾਂਗੇ। ਉੱਥੇ ਹੀ ਮਿਡਲੈਂਡ ਲੰਗਰ ਸੇਵਾ ਦੇ ਮੁੱਖ ਸੇਵਾਦਾਰ ਨੇ ਦੱਸਿਆ ਕਿ ਸਾਨੂੰ ਕੋਈ ਵੀ ਗਰੀਬ ਪਰਿਵਾਰ ਜਦੋਂ ਕੋਈ ਵੀਡੀਓ ਭੇਜ ਦਿੰਦਾ ਹੈ ਤਾਂ ਅਸੀਂ ਉਸਨੂੰ ਵੈਰੀਫਾਈ ਕਰਕੇ ਉਸ ਮਕਾਨ ਨੂੰ ਬਣਾ ਦਿੰਦੇ ਹਾਂ ਇਸੇ ਤਰ੍ਹਾਂ ਸਿੱਧੂ ਦੇ ਪਿਤਾ ਨੇ ਸਾਨੂੰ ਇਹਨਾਂ ਪਰਿਵਾਰਾਂ ਦੀਆਂ ਵੀਡੀਓਜ ਭੇਜੀਆਂ ਸੀ ਜਿਸ ਨੂੰ ਦੇਖਣ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਕਿ ਇਹਨਾਂ ਪਰਿਵਾਰਾਂ ਦੇ ਮਕਾਨ ਬਣਨੇ ਚਾਹੀਦੇ ਹਨ ਕਿਉਂਕਿ ਇਹ ਬਹੁਤ ਹੀ ਜਿਆਦਾ ਮਾੜੇ ਹਾਲਾਤਾਂ ਵਿੱਚ ਜੀਵਨ ਬਤੀਤ ਕਰ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

5ਵੀਂ ‘ਤੇ 8ਵੀਂ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ, ਪੇਪਰਾਂ ਬਾਰੇ ਬੋਰਡ ਨੇ ਕੀਤਾ ਵੱਡਾ ਐਲਾਨ

Htv Punjabi

ਟਿਊਸ਼ਨ ਤੋਂ ਵਾਪਸ ਆ ਰਹੇ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼, ਬੈਗ ਛੱਡ ਭੱਜ ਆਇਆ

Htv Punjabi

ਕਿਸਾਨਾਂ ਤੇ ਪੁਲਿਸ ‘ਚ ਮੁੜ ਹੋਇਆ ਟਕਰਾਅ !

htvteam

Leave a Comment