Htv Punjabi
Punjab Video

ਮਰਿਆ ਹੋਇਆ ਬੰਦਾ ਪਾ ਗਿਆ ਵੋਟ , ਦੇਖ ਕੰਬੀਆਂ ਲੋਕਾਂ ਦੀਆਂ ਲੱਤਾਂ !

ਅੰਮ੍ਰਿਤਸਰ ਦੇ ਸੈਂਟਰਲ ਹਲਕੇ ਦੇ ਵਾਰਡ 51 ਦੇ ਬੂਥ ਨੰਬਰ 5 ਉੱਤੇ ਅੱਜ ਉਸ ਸਮੇਂ ਹੰਗਾਮਾ ਹੋਇਆ ਜਦੋਂ ਇੱਕ ਮਰੇ ਬੰਦੇ ਦੀ ਵੋਟ ਪੋਲ ਹੋਈ। ਜਿਸ ਤੋਂ ਬਾਅਦ ਵਾਰਡ ਨੰਬਰ 51 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੀ ਸ਼੍ਰੀਮਤੀ ਸ਼ਸ਼ੀ ਜੀ ਦੇ ਪੁੱਤਰ ਨਿਤਿਨ ਗਿੱਲ ਉਰਫ ਮਨੀ ਗਿੱਲ ਵੱਲੋਂ ਮੌਕੇ ਤੇ ਪਹੁੰਚ ਕੇ ਖੂਬ ਹੰਗਾਮਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮੌਕੇ ਤੇ ਬੈਠੇ ਹੋਏ ਅਫਸਰਾਂ ਦੀ ਗਲਤੀ ਹੈ ਉਹਨਾਂ ਨੇ ਚੰਗੀ ਤਰ੍ਹਾਂ ਜਾਚ ਕਿਉਂ ਨਹੀਂ ਕੀਤੀ। ਉਹਨਾਂ ਕਿਹਾ ਕਿ ਅਫਸਰਾਂ ਦੀ ਗਲਤੀ ਨਾਲ ਇੱਕ ਗਲਤ ਵੋਟ ਪੋਲ ਹੋਈ ਹੈ ਇਸ ਦਾ ਕੋਈ ਵੀ ਜਵਾਬਦੇਹ ਨਹੀਂ ਹੈ ਉਹਨਾਂ ਕਿਹਾ ਕਿ ਅਗਰ ਇਹ ਬੂਥ ਕੈਂਸਲ ਨਾ ਹੋਇਆ ਤਾਂ ਉਹ ਮਾਨਯੋਗ ਅਦਾਲਤ ਦਾ ਰਸਤਾ ਅਪਣਾਉਣਗੇ ਅਤੇ ਅਫਸਰਾਂ ਖਿਲਾਫ ਕਾਰਵਾਈ ਦੀ ਮੰਗ ਕਰਨਗੇ। ਮੌਕੇ ਤੇ ਹਾਲਾਤ ਤਨਾਵਪੂਰਨ ਹੁੰਦੇ ਦੇਖ ਕੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਕਿਹਾ ਕਿ ਉਹਨਾਂ ਨੂੰ ਇੱਕ ਦਰਖਾਸਤ ਆਈ ਹੈ ਜਿਸ ਵਿੱਚ ਕਿ ਵਾਰਡ ਨੰਬਰ 51 ਦੇ ਵਿੱਚ ਇੱਕ ਬੂਥ ਤੇ ਗਲਤ ਵੋਟ ਪੋਲ ਹੋਣ ਦੀ ਜਾਣਕਾਰੀ ਹੈ। ਅਤੇ ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਨਾਰਾਂ ਦੀ ਪੇਟੀ ‘ਚੋਂ ਦੇਖੋ ਕੀ ਨਿਕਲਿਆ; ਪੇਟੀ ਛੱਡਕੇ ਭਜਿਆ ਫਰੂਟ ਵੇਚਣ ਵਾਲਾ ਮੁੰਡਾ

htvteam

ਵਿਦੇਸ਼ ਚ ਲੁਕੇ ਬੈਠੇ ਵੱਡੇ ਮਾੜੇ ਬੰਦੇਆਂ ਦੇ ਪੁੱ-ਠੇ ਦਿਨ ਸ਼ੁਰੂ ?

htvteam

ਪਟਿਆਲਾ ਪੁਲਿਸ ਨੇ ਮਨਾਇਆ ਡਾਕਟਰ ਦਾ ਜਨਮ ਦਿਨ, ਗੱਡੀਆਂ ਦੇ ਸਪੀਕਰਾਂ ਨੇ ਵਜਾਇਆ ਹੈਪੀ ਬਰਥਡੇ ਟੂ ਯੂ,ਲੋਕਾਂ ਨੇ ਛੱਤਾਂ ਤੋਂ ਵਜਾਈਆਂ ਤਾੜੀਆਂ

Htv Punjabi

Leave a Comment