Htv Punjabi
Uncategorized

ਮਹਾਰਾਜ ਦਲੀਪ ਸਿੰਘ ਦਾ ਵਿਕ ਜਾਵੇਗਾ ਮਹਿਲ, ਕੀਮਤ ਸੁਣ ਕੇ ਹੌਸ਼ ਉੱਡਣਾ ਲਾਜ਼ਮੀ!

ਇੰਗਲੈਂਡ ‘ਚ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਅਲਬਰਟ ਜੇਅ ਦਲੀਪ ਸਿੰਘ ਦਾ ਮਹਿਲ ਵਿਕ ਜਾਵੇਗਾ। ਇਸ ਮਹਿਲ ਦੀ ਕੀਮਤ 1.55 ਕਰੋੜ ਪੌਂਡ ਰੱਖੀ ਗਈ ਹੈ। ਸਿੱਖ ਰਾਜ ਦਾ ਆਖਰੀ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ ਦਲੀਪ ਸਿੰਘ ਸੀ। ਦਲੀਪ ਸਿੰਘ ਨੂੰ ਇੰਗਲੈਂਡ ‘ਚ ਜਲਾਵਤਨੀ ਦਾ ਜੀਵਨ ਉਸ ਸਮੇਂ ਬਿਤਾਉਣਾ ਪਿਆ ਸੀ ਜਦੋਂ ਪੰਜਾਬ ਦੀ ਹਕੂਮਤ ਬਿਟ੍ਰਿਸ਼ ਰਾਜ ਅਧੀਨ ਆ ਗਈ ਸੀ।

1866 ‘ਚ ਦਲੀਪ ਸਿੰਘ ਦੇ ਪੁੱਤਰ ਵਿਕਟਰ ਦਾ ਜਨਮ ਲੰਡਨ ‘ਚ ਹੋਇਆ ਸੀ ਜਿਸ ਤੋਂ ਬਾਅਦ ਮਾਹਾਰਾਣੀ ਵਿਕਟੋਰੀਆਂ ਵੱਲੋਂ ਉਹਨਾਂ ਆਪਣੀ ਛਤਰ- ਛਾਇਆ ਹੇਠ ਲੈ ਲਿਆ ਸੀ। ਕੁਝ ਸਮਾਂ ਬੀਤ ਜਾਣ ਤੋਂ ਬਾਅਦ ਉਸ ਨੇ ਲੇਡੀ ਐਨ ਕੋਵੈਂਟਰੀ ਨਾਲ ਵਿਆਹ ਕਰਵਾ ਲਿਆ ਸੀ ਜੋ ਕੋਵੈਂਟਰੀ ਦੇ 9ਵੇਂ ਅਰਲ ਦੀ ਧੀ ਸੀ। ਇਸ ਤੋਂ ਬਾਅਦ ਬਿਟ੍ਰਿਸ਼ ਅਧਿਕਾਰੀਆਂ ਨੇ ਦੱਖਣ-ਪੱਛਮ ਕੇਨਸਿੰਗਟਨ ਦੇ ਦ ਲਿਟਿਲ ਬੋਲਟਨਜ਼ ਇਲਾਕੇ ‘ਚ ਉਨ ਨੂੰ ਲੀਜ਼ ‘ਤੇ ਮਹਿਲ ਦੇ ਦਿੱਤਾ ਸੀ।

ਵਿਸ਼ਵ ਜੰਗ ਦਾ ਸਮਾਂ ਮੋਨਾਕੋ ‘ਚ ਉਸ ਨੇ ਗੁਜ਼ਾਰਿਆ ਸੀ ਜਿਥੇ 1918 ‘ਚ 51 ਸਾਲ ਦੀ ਉਮਰ ‘ਚ ਸ਼ਹਿਜ਼ਾਦੇ ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਐਨ ਜੁਲਾਈ 1956 ‘ਚ ਆਪਣੀ ਮੌਤ ਤੱਕ ਦਿ ਲਿਟਿਲ ਬੋਲਟਨਜ਼ ਵਾਲੇ ਮਹਿਲ ‘ਚ ਰਹਿੰਦੀ ਰਹੀ।

Related posts

ਪੁਲਿਸੀਆਂ ਦੇ ਸਾਹਮਣੇ ਗੁੰਡਾਗਰਦੀ ਦੀ ਹੋਈ ਹੱਦ ! ਸਿੱਖ ਪੱਤਰਕਾਰ ਦੀ ਕੁੱਟਮਾਰ ਕਰਕੇ ਦਸਤਾਰ ਦੀ ਕੀਤੀ ਬੇਅਦਬੀ

htvteam

ਸੱਸ ਨੂੰਹ ਤੇ ਸ਼ਰਾਬ, ਕੁਝ ਨਾ ਕਰੋ ਬਸ ਪਹਿਲਾਂ ਆਹ ਖ਼ਬਰ ਪੜ੍ਹੋ

Htv Punjabi

ਅਮਰੀਕੀ ਰਾਸ਼ਟਪਤੀ ਦੇ ਖਿਲਾਫ ਸਾਜ਼ਿਸ਼: ਟਰੰਪ ਨੂੰ ਜ਼ਹਿਰੀਲੇ ਕੈਮੀਕਲ ਵਾਲੇ ਲਿਫਾਫੇ ਭੇਜੇ ਗਏ

htvteam