Htv Punjabi
Punjab Religion Video

ਮਾਊਂਟ ਐਵਰੈਸਟ ‘ਤੇ ਪੰਜਾਬੀਆਂ ਦਾ ਕਾਰਨਾਮਾ

ਅਕਾਲ ਅਕੈਡਮੀ ਮੂਣਕ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਪੂਰੀ ਦੁਨੀਆਂ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਤੇ ਗਤਕਾ ਖੇਡਣ ਵਾਲੇ ਛੋਟੀ ਉਮਰ ਦੇ ਪਹਿਲੇ ਟੀਮ ਦਾ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ।

ਲਹਿਰਾਗਾਗਾ ਦੇ ਮੂਣਕ ਵਿਖੇ ਅਕਾਲ ਅਕੈਡਮੀ ਮੂਣਕ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਵੀ ਗੱਤਕਾ ਟੀਮ ਮਾਊਂਟ ਐਵਰੈਸਟ ਬੇਸ ਕੈਂਪ ‘ਤੇ ਗਤਕਾ ਖੇਡ ਕੇ ਇੰਡੀਆ ਬੁੱਕ ਆਫ ਰਿਕਾਰਡ ਤੇ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਿਚ ਸਫਲ ਹੋਏ । ਜਸਪ੍ਰੀਤ ਦੱਸਿਆ ਪਹਿਲੀ ਬਾਰ ਉਸ ਨੂੰ ਮੌਕਾ ਮਿਲਿਆ ਮਾਊਂਟ ਐਵਰੈਸਟ ਬੇਸ ਕੈਂਪ ‘ਤੇ ਗਤਕਾ ਖੇਡਣਾ ਦਾ , ਜਸਪ੍ਰੀਤ ਦਾ ਕਹਿਣਾ ਸੀ ਕਿ ਰਸਤੇ ਵਿੱਚ ਮੁਸ਼ਕਲ ਬਹੁਤ ਆਈ। ਪਰ ਇਰਦੇ ਮਜ਼ਬੂਤ ਸਨ।75 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕੀਤਾ ਗਿਆ। ਜਸਪ੍ਰੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਸ ਦਾ ਸੁਪਨਾ ਹੈ ਕਿ ਉਹ ਮਾਊਟ ਐਵਰੈਸਟ ਚੋਟੀ ਨੂੰ ਸਰ ਕਰੇਗਾ।

ਗੱਤਕਾ ਕੋਚ ਪ੍ਰਭਸ਼ਰਨ ਸਿੰਘ ਨੇ ਦੱਸਿਆ ਕਿ ਇਸ ਗਤਕਾ ਟੀਮ ਦੀ ਅਗਵਾਈ ਅਧਿਕਾਰਤ ਗੁਰਪ੍ਰੀਤ ਸਿੰਘ ਫਰੀਦਕੋਟ ਨੇ ਟਰੈਕ ਲੀਡਰ ਤੌਰ ਤੇ ਲੀਡ ਕੀਤਾ ਤੇ ਕੁੱਲ 9 ਜਣਿਆਂ ਵਿੱਚੋ 5 ਸਿੰਘਾਂ ਨੇ ਵਲੋਂ ਇਹ ਗੱਤਕਾ ਖੇਡਿਆ ਗਿਆ। ਜ਼ਿਕਰਯੋਗ ਹੈ ਕਿ ਮਾਊਂਟ ਐਵਰੈਸਟ ਬੇਸ ਕੈਂਪ ਦੀ ਉਚਾਈ 17598 ਫੁੱਟ ਭਾਵ 5364 ਮੀਟਰ ਹੈ ਅਤੇ ਜਿੱਥੇ ਆਮ ਤਾਪਮਾਨ 15 ਡਿਗਰੀ ਮਨਫ਼ੀ ਰਹਿੰਦਾ ਹੈ ਜਿੱਥੇ ਬਹੁਤ ਹੀ ਦੁਰਗਮ ਪਹਾੜੀ ਏਰੀਆ ਤਹਿ ਕਰਕੇ ਪਹੁੰਚੇ ਬੱਚਿਆਂ ਨੇ ਗਤਕਾ ਪ੍ਰਦਰਸ਼ਨ ਦੇ ਵਧੀਆ ਜੌਹਰ ਦਿਖਾਏ।

ਜਸ਼ਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਸਾਨੂੰ ਮਾਣ ਹੈ ਕਿ ਸਾਡੇ ਪੁੱਤਰ ਨੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਅਤੇ ਜਸਪ੍ਰੀਤ ਸਿੰਘ ਨੇ ਪੂਰੀ ਦੁਨੀਆਂ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਤੇ ਗਤਕਾ ਖੇਡਣ ਵਾਲੇ ਛੋਟੀ ਉਮਰ ਦੇ ਪਹਿਲੇ ਟੀਮ ਦਾ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ।

ਸਕੂਲ ਪਹੁੰਚਣ ਤੇ ਪ੍ਰਿੰਸੀਪਲ ਮਨਜੀਤ ਕੌਰ ਨੇ ਜਸਪ੍ਰੀਤ ਸਿੰਘ ਨੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ, ਅੱਜ ਜਸਪ੍ਰੀਤ ਸਕੂਲ ਪਹੁੰਚਣ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਜਸਪ੍ਰੀਤ ਅਕੈਡਮੀ ਦੇ ਹੋਰਨਾਂ ਵਿਦਿਆਰਥੀਆਂ ਪ੍ਰੇਰਨਾ ਦਾ ਸਰੋਤ ਬਣ ਹੈ।,,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦੁੱਧ ਵਧਾਉਣ ਵਾਲਾ ਦੁਨੀਆ ਦਾ ਨੰਬਰ 1 ਨੁਸਕਾ

htvteam

ਚੋਰੀ ਚੋਰੀ ਘਰ ‘ਚ ਹੀ ਲਗਾ ਰਹੇ ਸਨ ਨੋਟਾਂ ਦੇ ਅੰਬਾਰ; ਦੇਖੋ ਵੀਡੀਓ

htvteam

ਨਵਰਾਤਿਆਂ ਵੇਲੇ ਸਮਾਨ ਖਰੀਦਣ ਤੋਂ ਪਹਿਲਾਂ ਕਰ ਲਿਓ ਚੈਕ

htvteam

Leave a Comment