ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਜਿਲ੍ਹਾ ਅੰਮ੍ਰਿਤਸਰ ਦੇ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਗੁਰਲਾ ਦਾ ਹੈ, ਜਿੱਥੇ ਮੈਨੂਅਲ ਮਸੀਹ ਨਾਂ ਦਾ ਨੌਜਵਾਨ ਰਹਿੰਦਾ ਹੈ | ਉਸਦੇ ਗੁਆਂਢ ‘ਚ ਹੀ ਉਸਦੇ ਚਾਚੇ ਦੇ ਪੁੱਤ ਮੂਸਾ ਮਸੀਹ ਵੀ ਰਹਿੰਦਾ ਹੈ | ਮੈਨੂਅਲ ਤੇ ਉਸਦਾ ਪਿਤਾ 65 ਸਾਲਾਂ ਗੁਲਜ਼ਾਰ ਮਸੀਹ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾ ਰਹੇ ਸਨ | ਘਰ ‘ਚ ਸ਼ੌਂਕ ਵਜੋਂ ਮੁਰਗੀਆਂ ਵੀ ਪਾਲ ਰੱਖੀਆਂ ਸਨ | ਮੁਰਗੀਆਂ ਅਕਸਰ ਉਸਦੇ ਚਾਚੇ ਦੇ ਪੁੱਤ ਦੇ ਵਿਹੜੇ ਜਾ ਵੜਦੀਆਂ | ਜਿਸ ਕਰਕੇ ਮੂਸਾ ਅਕਸਰ ਝਗੜਾ ਕਰਦਾ ਰਹਿੰਦਾ |
ਲੋਹੜੀ ਦੀ ਰਾਤ ਵੀ ਮੈਨੂਅਲ ਦੀਆਂ ਕੁੱਕੜੀਆਂ ਮੂਸਾ ਦੇ ਘਰ ਜਾ ਵੜੀਆਂ ਤੇ ਰੌਲਾ ਪਾਉਣ ਤੇ ਉਹ ਆਪਣੀਆਂ ਕੁੱਕੜੀਆਂ ਨੂੰ ਵਾਪਿਸ ਲੈ ਆਇਆ | ਪਰ ਫੇਰ ਤੈਸ਼ ‘ਚ ਆਏ ਮੂਸਾ ਨੇ ਜੋ ਕੁੱਝ ਕੀਤਾ ਉਹ ਕੰਬ ਕੇ ਰੱਖ ਦੇਣ ਵਾਲਾ ਸੀਨ ਸੀ |