ਕੁਦਰਤ ਦੀ ਮਾਰ ਤੋਂ ਡਰ ਰਹੇ ਕਿਸਾਨਾਂ ਦੇ ਮੁਰਝਾਏ ਚਿਹਰੇ
ਲਗਾਤਾਰ ਬਦਲਦੇ ਮੌਸਮ ਨੇ ਕਿਸਾਨਾਂ ਦੀ ਵਧਾਈ ਚਿੰਤਾਂ
ਕਿਸਾਨਾਂ ਨੇ ਕਿਹਾ ਗਰਮੀ ਵੱਧਣ ਕਾਰਨ ਨਿਸਰੀ ਕਣਕ
ਅਧਿਕਾਰੀ ਨੇ ਕਿਹਾ ਘਬਰਾਉਣ ਦੀ ਨਹੀਂ ਲੋੜ ਫਸਲ ਨੂੰ ਦਿਓ ਹਲਕਾ ਪਾਣੀ
ਪੰਜਾਬ ਭਰ ਵਿੱਚ ਲਗਾਤਾਰ ਮੌਸਮ ਵਿੱਚ ਵੱਡੇ ਬਦਲਾਵ ਦੇਖਣ ਨੂੰ ਮਿਲ ਰਹੇ ਹਨ। ਜਿੱਥੇ ਲਗਾਤਾਰ ਅਸਮਾਨ ਵਿੱਚ ਸੂਰਜ ਚਮਕ ਰਿਹਾ ਹੈ ਉੱਥੇ ਹੀ ਤਾਪਮਾਨ ਵਿੱਚ ਲਗਾਤਾਰ ਅਸੀਂ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਤੇ ਬੀਤੇ ਦਿਨ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਆਦਿ ਕਈ ਜਿਲ੍ਹਿਆਂ ਵਿੱਚ ਤਾਪਮਾਨ 30 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਹੈ। ਵੱਧ ਰਹੀ ਗਰਮੀ ਨੇ ਹੁਣ ਕਿਸਾਨਾਂ ਦੀ ਵੀ ਚਿੰਤਾ ਵਧਾ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਵਧ ਰਹੀ ਗਰਮੀ ਕਾਰਨ ਕਣਕ ਨਿਸ਼ਰਨੀ ਸ਼ੁਰੂ ਹੋ ਚੁੱਕੀ ਅਤੇ ਕਣਕਾਂ ਨੂੰ ਵਲੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਹਨ ਉਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੀ ਮੌਸਮ ਰਹਿੰਦਾ ਹੈ ਤਾਂ ਕਣਕਾਂ ਜਲਦੀ ਪੱਕਣਗੀਆਂ ਤੇ ਝਾੜ ਉੱਪਰ ਵੱਡਾ ਅਸਰ ਪਵੇਗਾ। ਉਹਨਾਂ ਨੇ ਕਿਹਾ ਕਿ 30% ਤੱਕ ਝਾੜ ਉੱਪਰ ਫਰਕ ਪੈ ਸਕਦਾ ਹੈ ਘੱਟੋ ਘੱਟ ਤਿੰਨ ਤੋਂ ਚਾਰ ਕੁਇੰਟਲ ਕਣਕ ਇੱਕ ਕਿਲੇ ਚੋਂ ਘੱਟ ਨਿਕਲੇਗੀ ਜਿਸ ਦੇ ਨਾਲ ਕਿਸਾਨਾਂ ਨੂੰ ਵੱਡੀ ਮਾਰ ਪਵੇਗੀ। ਉੱਥੇ ਹੀ ਉਹਨਾਂ ਨੇ ਕਿਹਾ ਕਿ ਪਿਛਲੀ ਵਾਰ ਕਿਸਾਨਾਂ ਦਾ ਝੋਨਾ ਦੇਰ ਨਾਲ ਵਿਕਿਆ ਅਤੇ ਵੱਡੇ ਕੱਟ ਸਹਿਣੇ ਪਏ ਜਿਸਦੇ ਚਲਦਿਆਂ ਕਿਸਾਨਾਂ ਨੂੰ ਮਾਰ ਪਈ ਬਾਰੇ ਇਸ ਵਾਰ ਕੁਦਰਤੀ ਆਫਤ ਨਾਲ ਕਿਸਾਨ ਪਰੇਸ਼ਾਨ ਹਨ।
ਪਰ ਉੱਥੇ ਹੀ ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਕਿਹਾ ਕਿ ਮੌਸਮ ਵਿੱਚ ਬਦਲਾਵ ਨਜ਼ਰ ਆ ਰਿਹਾ ਹੈ ਤੇ ਵੱਧ ਰਹੀ ਗਰਮੀ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ ਪਰ ਕਿਸਾਨਾਂ ਨੂੰ ਹਜੇ ਫਿਕਰ ਨਹੀਂ ਕਰਨਾ ਚਾਹੀਦਾ ਕਿਉਂਕਿ ਅਗਲੇ ਹਫਤੇ ਵਿੱਚ ਮੀਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿਸ ਨਾਲ ਤਾਪਮਾਨ ਤੋਂ ਰਾਹਤ ਮਿਲੇਗੀ । ਉਹਨਾਂ ਦੇ ਨਾਲ ਦੀ ਹੀ ਨਾਲ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਕਿਸਾਨ ਫਸਲਾਂ ਵਿੱਚ ਕੋਈ ਵਾਧੂ ਖਾਦਾ ਨਾ ਪਾਉਣ ਹਲਕਾ ਪਾਣੀ ਲਗਾਉਣ, ਨਾਲ ਨਵੀਂ ਬਣੀ ਰਹੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..