Htv Punjabi
Crime Punjab Video

ਮੱਝਾਂ ਨਾਲ ਮੁੰਡਿਆਂ ਦੀ ਕਰਤੂਤ CCTV ਚ ਰਿਕਾਰਡ

ਅੰਮ੍ਰਿਤਸਰ ‘ਚ ਚੋਰਾਂ ਦੇ ਹੌਸਲੇ ਬੁਲੰਦ
ਡੇਢ ਮਹੀਨਾ ਪਹਿਲਾਂ ਕਿਸ਼ਤਾਂ ‘ਤੇ ਲਈਆਂ 3 ਮੱਝਾਂ ਚੋਰੀ
ਦੁੱਧ ਵੇਚ ਕੇ ਘਰ ਚੱਲਦਾ ਸੀ ਗੁਜ਼ਾਰਾ
ਮੱਝਾਂ ਚੋਰੀ ਹੋਣ ਨਾਲ ਪਰਿਵਾਰ ਆਇਆ ਮੁਸੀਬਤ ਵਿੱਚ
ਸੀਸੀਟੀਵੀ ਵਿੱਚ ਗੱਡੀ ਦਿਖੀ ਪਰ ਨੰਬਰ ਨਹੀਂ ਆਇਆ ਸਾਫ, ਪੁਲਿਸ ਕਾਰਵਾਈ ‘ਤੇ ਉਠੇ ਸਵਾਲ
ਪੰਜਾਬ ਵਿੱਚ ਹਾਲਾਤ ਇੰਨੇ ਜ਼ਿਆਦਾ ਮਾੜੇ ਹੁੰਦੇ ਜਾ ਰਹੇ ਹਨ ਕਿ ਆਏ ਦਿਨ ਹੀ ਵੱਡੀਆਂ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਅਤੇ ਹੁਣ ਇਸ ਪੰਜਾਬ ਦੇ ਵਿੱਚ ਪਸ਼ੂ ਵੀ ਸੁਰੱਖਿਆ ਤੇ ਨਜ਼ਰ ਨਹੀਂ ਆ ਰਹੇ ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਮੱਝਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਅਤੇ ਚੋਰਾਂ ਨੇ ਇੱਕ ਗਰੀਬ ਪਰਿਵਾਰ ਦੀਆਂ ਤਿੰਨ ਮੱਝਾਂ ਚੋਰੀ ਕਰ ਲਈਆਂ। ਪੀੜਤ ਬੀਬੀ ਕੁਲਵੰਤ ਕੌਰ ਨੇ ਦੱਸਿਆ ਕਿ ਇਹ ਮੱਝਾਂ ਉਹਨਾਂ ਨੇ ਕੇਵਲ ਡੇਢ ਮਹੀਨਾ ਪਹਿਲਾਂ ਹੀ ਕਿਸ਼ਤਾਂ ‘ਤੇ ਖਰੀਦੀਆਂ ਸਨ ਤਾਂ ਜੋ ਦੁੱਧ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਸਕੇ।

ਪੀੜਤ ਪਰਿਵਾਰ ਮੁਤਾਬਕ ਇਹ ਚੋਰੀ ਦੀ ਵਾਰਦਾਤ ਰਾਤ ਕਰੀਬ 1:00 ਤੋਂ 1:30 ਵਜੇ ਦੇ ਦਰਮਿਆਨ ਵਾਪਰੀ। ਪਰਿਵਾਰ ਨੂੰ ਗੂੜ੍ਹੀ ਨੀਂਦ ਹੋਣ ਕਾਰਨ ਚੋਰੀ ਦਾ ਪਤਾ ਨਹੀਂ ਲੱਗ ਸਕਿਆ ਅਤੇ ਚੋਰ ਬੜੀ ਚਲਾਕੀ ਨਾਲ ਮੱਝਾਂ ਨੂੰ ਗੱਡੀ ਵਿੱਚ ਲੱਦ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਕੁੱਲ 10 ਪਸ਼ੂ ਸਨ, ਜਿਨ੍ਹਾਂ ਵਿੱਚੋਂ ਚੋਰਾਂ ਨੇ ਚੁਣ ਕੇ 3 ਮੱਝਾਂ ਚੋਰੀ ਕਰ ਲਈਆਂ। ਪੀੜਤ ਪਰਿਵਾਰ ਨੇ ਦੱਸਿਆ ਕਿ ਚੋਰੀ ਹੋਈਆਂ ਮੱਝਾਂ ਦੀ ਕੀਮਤ ਲਗਭਗ 2 ਲੱਖ, 1.80 ਲੱਖ ਅਤੇ 1.75 ਲੱਖ ਰੁਪਏ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸਿਰਫ਼ ਇਨ੍ਹਾਂ ਡੰਗਰਾਂ ਦੇ ਸਹਾਰੇ ਹੀ ਆਪਣਾ ਗੁਜ਼ਾਰਾ ਕਰਦੇ ਸਨ ਅਤੇ ਦੁੱਧ ਵੇਚ ਕੇ ਘਰ ਦਾ ਖਰਚ ਚਲਾਇਆ ਜਾਂਦਾ ਸੀ। ਮੱਝਾਂ ਚੋਰੀ ਹੋਣ ਨਾਲ ਹੁਣ ਪਰਿਵਾਰ ਦੇ ਸਾਹਮਣੇ ਵੱਡੀ ਆਰਥਿਕ ਸਮੱਸਿਆ ਖੜੀ ਹੋ ਗਈ ਹੈ ਅਤੇ ਕਿਸ਼ਤਾਂ ਭਰਨੀਆਂ ਵੀ ਮੁਸ਼ਕਿਲ ਹੋ ਗਈਆਂ ਹਨ।

ਪੀੜਤ ਬੀਬੀ ਕੁਲਵੰਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਵਿੱਚ ਇੱਕ ਗੱਡੀ ਦਿਖਾਈ ਦੇ ਰਹੀ ਹੈ, ਪਰ ਜ਼ਿਆਦਾ ਚਾਨਣ ਹੋਣ ਕਾਰਨ ਗੱਡੀ ਦਾ ਨੰਬਰ ਸਪੱਸ਼ਟ ਨਹੀਂ ਹੋ ਰਿਹਾ। ਦੂਜੇ ਪਾਸੇ ਜਦੋਂ ਮੀਡੀਆ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਹਾਲੇ ਤੱਕ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਨਹੀਂ ਆਇਆ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸੀਸੀਟੀਵੀ ਫੁਟੇਜ ਵਿੱਚ ਇੱਕ ਮੁਲਾਜ਼ਮ ਕੈਮਰੇ ਚੈੱਕ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ, ਜਿਸ ਨਾਲ ਕਾਨੂੰਨ-ਵਿਵਸਥਾ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਦੀਆਂ ਮੱਝਾਂ ਜਲਦ ਤੋਂ ਜਲਦ ਲੱਭ ਕੇ ਦਿੱਤੀਆਂ ਜਾਣ, ਕਿਉਂਕਿ ਪਰਿਵਾਰ ਦਾ ਗੁਜ਼ਾਰਾ ਸਿਰਫ਼ ਡੰਗਰਾਂ ਦੇ ਸਹਾਰੇ ਹੀ ਚੱਲਦਾ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ‘ਚ ਪੈਟਰੋਲ ਤੇ ਡੀਜ਼ਲ ਹੋਇਆ ਮਹਿੰਗਾ

htvteam

ਰਾਤ ਵੇਲੇ ਆਪਨਾਓ ਆਹ 4 ਨੁਸਕੇ, ਗੂੜ੍ਹੀ ਨੀਂਦਰ ਸੌਣਗੇ ਜਵਾਕ

htvteam

ਬੁਢਾਪਾ ਦੂਰ ਕਰਨ ਵਾਲੀ ਬੂਟੀ ਜੋ ਮੁਫਤ ਮਿਲਦੀ ਹੈ ਪਰ ਹਰ ਵੈਦ ਵਰਤਦੈ

htvteam

Leave a Comment