ਬਾਲੀਵੁੱਡ ਦਾ ਡਰੱਗ ਮਾਮਲਾ ਹੁਣ ਸੰਸਦ ‘ਚ ਪੁੱਜ ਗਿਆ ਹੈ। ਮਾਨਸੂਨ ਇਜਲਾਸ ਦੇ ਦੂਸਰੇ ਦਿਨ ਮੰਗਲਵਾਰ ਨੂੰ ਰਾਜਸਭਾ ‘ਚ ਸਮਾਜਵਾਦੀ ਪਾਰਟੀ ਦੀ ਸਾਂਸਦ ਜਿਯਾ ਬਚਨ ਨੇ ਡਰੱਗ ਵਿਵਾਦ ‘ਤੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਭਾਜਪਾ ਸਾਂਸਦ ਰਵੀ ਕਿਸ਼ਨ ਦਾ ਨਾਮ ਲਏ ਬਿਨਾ ਕਿਹਾ, ਫਿਲਮ ਇੰਡਰਸਿਟੀ ‘ਚ ਨਾਮ ਕਮਾਉਣ ਵਾਲੇ ਉਸੇ ਨੂੰ ਹੀ ਗਟਰ ਕਰ ਰਹੇ ਹਨ। ਉਨ੍ਹਾਂ ਕਿਹਾ ਕੇ ਮੈਂਨੂੰ ਉਮੀਦ ਹੈ ਕੇ ਸਰਕਾਰ ਉਨ੍ਹਾਂ ਲੋਕਾਂ ਨੂੰ ਕਹੇ ਕਿ ਉਹ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਨਾ ਕਰੇ। ਜਯਾ ਬੱਚਨ ਨੇ ਕਿਹਾ ਕਿ ਕੁਝ ਲੋਕਾਂ ਦੇ ਕਾਰਨ ਪੂਰੀ ਇੰਡਰਸਿਟੀ ਦੀ ਸ਼ਾਖ ਨੂੰ ਮੈਲਾ ਨਹੀਂ ਕੀਤਾ ਜਾ ਸਕਦਾ। ਤੁਸੀ ਜਿਸ ਥਾਲੀ ‘ਚ ਖਾਂਦੇ ਹੋ ਉਸੇ ‘ਚ ਛੇਕ ਨਹੀਂ ਕਰ ਸਕਦੇ।
ਰਵੀ ਸ਼ੰਕਰ ਨੇ ਕਿਹਾ- ਅੱਜ ਇੰਡਰਸਿਟੀ ਨੂੰ ਬਚਾਉਣ ਦੀ ਜ਼ਰੂਰਤ
ਜਯਾ ਬੱਚਨ ਦੇ ਬਿਆਨ ‘ਤੇ ਰਵੀਸ਼ੰਕਰ ਨੇ ਮੰਗਲਵਾਰ ਨੂੰ ਕਿਹਾ, ਮੈਂਨੂੰ ਉਮੀਦ ਸੀ ਕੇ ਜਯਾ ਮੇਰਾ ਸਮਰਥਨ ਕਰਦੀ ਸੀ। ਇੰਡਰਸਿਟੀ ‘ਚ ਸਾਰੇ ਡਰੱਗ ਨਹੀਂ ਲੈਂਦੇ, ਪਰ ਜੋ ਲੋਕ ਲੈਂਦੇ ਹਨ ਉਹ ਦੁਨੀਆਂ ਦੀ ਸਭ ਤੋਂ ਵੱਡੀ ਫਿਲਮ ਇੰਡਰਸਿਟੀ ਨੂੰ ਖਤਮ ਕਰਨ ਦੀ ਯੋਜਨਾ ਦਾ ਹਿੱਸਾ ਹਨ। ਜਦੋਂ ਮੈਂ ਅਤੇ ਜਯਾ ਜੀ ਨੇ ਫਿਲਮ ਇੰਡਰਸਿਟੀ ਨੂੰ ਜੁਆਇਨ ਕੀਤਾ ਸੀ ਉਸ ਸਮੇਂ ਅਜਿਹੇ ਹਲਾਤ ਨਹੀਂ ਸਨ, ਇੰਡਰਸਿਟੀ ਨੂੰ ਬਚਾਉਣ ਦੀ ਜ਼ਰੂਰਤ ਹੈ।