Htv Punjabi
Punjab

ਰਿਲਾਇੰਸ ਸਟੋਰਾਂ ਨੂੰ ਚਲਾਉਣ ਵਾਲਿਆਂ ਨੇ ਕੀਤਾ ਫੈਸਲਾ

ਖੇਤੀ ਸੰਬੰਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਪੰਜਾਬ ਅੰਦਰ ਹੁਣ ਰਿਲਾਇੰਸ ਸਟੋਰਾਂ ਨੂੰ ਚਲਾਉਣ ਵਾਲਿਆਂ ਨੇ ਵੀ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਉਦੋਂ ਤੱਕ ਸਟੋਰ ਬੰਦ ਰੱਖਣ ਦਾ ਫੈਸਲਾ ਲਿਆ ਹੈ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ। ਫ਼ਤਹਿਗੜ੍ਹ ਸਾਹਿਬ ਵਿਖੇ ਅਜਿਹੇ ਹੀ ਇੱਕ ਸਟੋਰ ਮਾਲਕ ਨੇ ਨਾ ਕੇਵਲ ਕਿਸਾਨਾਂ ਦਾ ਸਮਰਥਨ ਕੀਤਾ ਬਲਕਿ ਇਹ ਮਾਲਕ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਵੇਲੇ ਵੀ ਕਿਸਾਨਾਂ ਦੇ ਨਾਲ ਰਿਹਾ।

ਕਿਸਾਨ ਆਗੂ ਨਿਰਮਲ ਸਿੰਘ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਪ੍ਰੋਗਰਾਮ ਸਰਹਿੰਦ ਬੱਸੀ ਰੋਡ ਉੱਪਰ ਰਿਲਾਇੰਸ ਦੇ ਸਮਾਰਟ ਸਟੋਰ ਬਾਹਰ ਰੱਖਿਆ ਗਿਆ ਸੀ। ਜਦੋਂ ਕਿਸਾਨ ਇਕੱਠੇ ਹੋਏ ਤਾਂ ਸਟੋਰ ਦੇ ਇਥੋਂ ਦੇ ਮਾਲਕ ਮਦਨ ਲਾਲ ਨੇ ਉਹਨਾਂ ਨੂੰ ਆਕੇ ਭਰੋਸਾ ਦਿੱਤਾ ਕਿ ਉਹ ਕਿਸਾਨਾਂ ਨਾਲ ਹਨ ਅਤੇ ਕਾਨੂੰਨ ਰੱਦ ਨਾ ਹੋਣ ਤੱਕ ਖੁਦ ਹੀ ਸਟੋਰ ਬੰਦ ਰੱਖਣਗੇ।

ਸਟੋਰ ਮਾਲਕ ਮਦਨ ਲਾਲ ਨੇ ਦੱਸਿਆ ਕਿ ਉਹਨਾਂ ਨੇ ਤਿੰਨ ਸਾਲ ਪਹਿਲਾਂ ਰਿਲਾਇੰਸ ਨਾਲ ਕੰਟਰੈਕਟ ਕੀਤਾ ਸੀ। ਹੁਣ ਉਹ ਓਦੋਂ ਤੱਕ ਸਟੋਰ ਨੂੰ ਨਾ ਤਾਂ ਖੋਲਣਗੇ ਅਤੇ ਨਾ ਹੀ ਹੈਂਡ ਓਵਰ ਕਰਨਗੇ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਣਗੇ।

Related posts

ਦਾਦੇ ਨੇ ਪੋਤੇ ਦੇ ਕਿੱਥੋਂ ਕੱਢੀ ਸਰਿੰ ਜ

htvteam

ਮਨਪ੍ਰੀਤ ਇਆਲੀ ਦੇ ਘਰ ਇਨਕਮ ਟੈਕਸ ਵਾਲਿਆਂ ਨੇ ਮਾਰਿਆ ਛਾਪਾ

htvteam

ਪੇਟ ਦੇ ਰੋਗ ਹਮੇਸ਼ਾ ਲਈ ਖਤਮ, ਗੈਸ, ਕਬਜ਼ ਤੇ ਮੋਟਾਪਾ ਛੂ-ਮੰਤਰ; ਦੇਖੋ ਕਿਵੇਂ

htvteam