Htv Punjabi
Punjab

ਲਓ ਜੀ ਇਕ ਵਾਰ ਫਿਰ ਇਸ ਤਰੀਖ ਨੂੰ ਬੰਦ ਦਾ ਸੱਦਾ?

ਇਕ ਪਾਸੇ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਠਣੀ ਹੋਈ ਹੈ . ਉੱਧਰ ਹੁਣ ਕੇਂਦਰ ਸਰਕਾਰ ਵੱਲੋਂ ਆਯੁਰਵੈਦਿਕ ਡਾਕਟਰਾਂ ਨੂੰ ਵੀ ਆਪ੍ਰੇਸ਼ਨ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਇਸ ਉੱਪਰ ਕੜਾ ਰੁਖ ਅਪਣਾ ਰਹੀ ਹੈ . ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ 11 ਦਸੰਬਰ ਨੂੰ ਪੂਰੇ ਦੇਸ਼ ਦੇ ਹਸਪਤਾਲਾਂ ਵਿੱਚ ਜਨਰਲ ਓਪੀਡੀ ਦੇ ਮਰੀਜ਼ ਦੇਖਣ ਤੋਂ ਮਨ੍ਹਾ ਕਰਦੇ ਹੋਏ ਇਕ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ .

ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ ਨਵਜੋਤ ਦਹੀਆ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਕਦਮ ਖ਼ਿਲਾਫ਼ 11 ਦਸੰਬਰ ਨੂੰ ਪੂਰੇ ਦੇਸ਼ ਵਿੱਚ ਡਾਕਟਰ ਇੱਕ ਦਿਨ ਦੀ ਹੜਤਾਲ ਕਰਨਗੇ ਅਤੇ ਸਰਕਾਰ ਨੂੰ ਇਸ ਬਾਰੇ ਸਚੇਤ ਕਰਨਗੇ ਕਿ ਜੋ ਕਦਮ ਸਰਕਾਰ ਨੇ ਉਠਾਇਆ ਹੈ ਉਹ ਉਨ੍ਹਾਂ ਨੂੰ ਮਨਜ਼ੂਰ ਨਹੀਂ .

ਡਾ ਨਵਜੋਤ ਦਹੀਆ ਨੇ ਦੱਸਿਆ ਕਿ 11 ਦਸੰਬਰ ਨੂੰ ਓਪੀਡੀ ਤੋਂ ਅਲਾਵਾ ਕੋਰੋਨਾ ਦੇ ਮਰੀਜ਼ਾਂ ਅਤੇ ਐਮਰਜੈਂਸੀ ਵਿਚ ਆਏ ਮਰੀਜ਼ਾਂ ਦਾ ਇਲਾਜ ਰੋਜ਼ ਦੀ ਤਰ੍ਹਾਂ ਹੀ ਚੱਲੇਗਾ

Related posts

ਚੰਡੀਗੜ੍ਹ ਵਾਲੇ ਵੈਦ ਸੁਭਾਸ਼ ਗੋਇਲ ਨੇ ਦੱਸਿਆ ਉਮਰ ਵਧਾਉਣ ਤੇ ਜਵਾਨੀ ਬਚਾਉਣ ਵਾਲਾ ਨੁਸਕਾ

htvteam

ਆਹ ਜ਼ਿਲ੍ਹੇ ‘ਚ ਛਾਇਆ ਸਨਾਟਾ, ਪਸਰੀ ਸੁੰਨ ?

htvteam

ਸਕੇ ਜੀਜੇ ਤੋਂ ਅੱਕਿਆ ਸਾਲਾ, ਘਰ ‘ਚ ਪਾ ਲਿਆ ਮੁੱਧਾ

htvteam