Htv Punjabi
Punjab Video

ਵਿਆਹ ਤੋਂ ਪਹਿਲਾਂ ਘਰ ‘ਚ ਹੋਈ ਚੋਰੀ; ਚੋਰਾਂ ਨੇ ਕੁੜੀ ਦੇ ਵਿਆਹ ‘ਤੇ ਫੇਰਿਆ ਪਾਣੀ

ਖ਼ਬਰ ਹੁਸ਼ਿਆਰਪੁਰ ਦੇ ਮੁਹੱਲਾ ਬਹਾਦਰਪੁਰ ਦੀ ਹੈ ਜਿਥੇ ਕਿ ਰਹਿਣ ਵਾਲੇ ਕੇਵਲ ਸਿੰਘ ਪੁੱਤਰ ਭਗਤ ਸਿੰਘ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਪਰਿਵਾਰ ਸਮੇਤ ਬਾਜ਼ਾਰ ਗਏ ਹੋਏ ਸਨ ਜਦੋਂ ਉਨ੍ਹਾਂ ਨੇ ਬਾਜ਼ਾਰ ਤੋਂ ਆ ਕੇ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਪਏ ਸਨ ਅਤੇ ਘਰ ਵਿੱਚੋਂ ਛੇ ਲੱਖ ਨਗਦ ਅਤੇ ਗਿਆਰਾਂ ਲੱਖ ਦੇ ਕਰੀਬ ਗਹਿਣੇ ਚੋਰੀ ਹੋ ਗਏ ਸਨ ਜਿਸ ਦੀ ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਜਾਣਕਾਰੀ ਦਿੱਤੀ ਪਰ ਘਰ ਦੇ ਮਾਲਕ ਕੇਵਲ ਸਿੰਘ ਨੇ ਦੱਸਿਆ ਕਿ ਫੋਨ ਕਰਨ ਤੋਂ ਡੇਢ ਘੰਟਾ ਬਾਅਦ ਹੀ ਪੁਲੀਸ ਉਨ੍ਹਾਂ ਕੋਲ ਨਹੀਂ ਪਹੁੰਚੀ ਪੁਲਿਸ ਦਾ ਕਹਿਣਾ ਸੀ ਕਿ ਤੁਸੀਂ ਪਹਿਲਾਂ ਥਾਣੇ ਆ ਕੇ ਰਪਟ ਲਖਾਓ ਇਸ ਮੌਕੇ ਕੇਵਲ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਦੀ ਸ਼ਾਦੀ ਪੰਜ ਫਰਵਰੀ ਦੀ ਹੈ ਜਿਸ ਕਰਕੇ ਘਰ ਵਿਚ ਕੈਸ਼ ਅਤੇ ਗਹਿਣੇ ਪਏ ਹੋਏ ਸਨ ਅਤੇ ਉਸ ਸਬੰਧੀ ਹੀ ਉਹ ਬਾਜ਼ਾਰ ਚ ਖਰੀਦੋ ਫਰੋਖਤ ਕਰ ਰਹੇ ਸਨ|

Related posts

ਦੇਖੋ ਕਿਵੇਂ ਸ਼ਾਹੀ ਇਮਾਮ ਪੰਜਾਬ ਦੀ ਦਲੇਰੀ ਨਾਲ ਮਾਂ-ਪੁੱਤ ਮਿਲੇ

htvteam

ਵਿਆਹ ਤੋਂ ਚਾਰ ਸਾਲ ਬਾਅਦ ਲਾੜੀ ਨਾਲ ਵਾਪਰਿਆ ਭਾ-ਣਾ, ਸਹੁਰਾ ਪਰਿਵਾਰ ਬਣਿਆ ਕਾ-ਲ!

htvteam

Bhai Amritpal Singh ਦੀ ਮੈਂਬਰਸ਼ਿਪ ਹੋਵੇਗੀ ਰੱਦ ?

htvteam