Htv Punjabi
Punjab

ਵਿਸ਼ਵ ਸਿਹਤ ਦਿਵਸ `ਤੇ ਸਾਝੇ ਕੀਤੇ ਗਏ ਤੰਦਰੁਸਤ ਜੀਵਨ ਦੇ ਗੁਣ

ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਜਦੋਂ ਵਿਸ਼ਵ ਸਿਹਤ ਸੰਗਠਨ ਨੇ 1948 ਵਿਚ ਪਹਿਲੀ ਵਿਸ਼ਵ ਸਿਹਤ ਸਭਾ ਦੀ ਮੀਟਿੰਗ ਬੁਲਾਈ ਅਤੇ ਇਹ ਫੈਸਲਾ ਲਿਆ ਗਿਆ ਸੀ ਕਿ ਹਰ ਸਾਲ 7 ਅਪ੍ਰੈਲ ਨੂੰ ਦਿਨ ਮਨਾਇਆ ਜਾਵੇਗਾ ਜਿਸ ਵਿਚ ਲੋਕਾਂ ਦੀ ਸਿਹਤ ਸੰਬੰਧੀ ਜਾਗਰੂਕ ਕਰਕੇ ਤੰਦਰੁਸਤ ਜੀਵਨ ਜਿਉਣ ਦਾ ਤਰੀਕਾ ਦੱਸਿਆ ਜਾਵੇਗਾ,, ਅਤੇ ਇਸ ਦੇ ਚਲਦਿਆਂ ਸੰਯੁਕਤ ਡਾਇਰੈਕਟਰ ਹੋਮਿਓਪੈਥੀ ਸ਼੍ਰੀ ਬਲਿਹਾਰ ਸਿੰਘ ਰੰਗੀ ਦੇ ਹੁਕਮਾਂ `ਤੇ ਜ਼ਿਲਾ ਹੋਮਿਓਪੈਥੀ ਅਫਸਰ ਸੰਗਰੂਰ ਸ੍ਰੀ ਰਹਿਮਾਨ ਅਸਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋਮਿਓਪੈਥੀ ਅਫਸਰ ਇੰਚਾਰਜ ਡਾ. ਮਨਪ੍ਰੀਤ ਸਿੰਘ ਮਾਨ ਵੱਲੋਂ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਮਲੇਰਕੋਟਲਾ (ਲਾਲ ਬਜ਼ਾਰ) ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ, ਜਿਸ ਵਿਚ ਡਾ. ਮਨਪ੍ਰੀਤ ਸਿੰਘ ਮਾਨ ਨੇ ਆਏ ਹੋਏ ਮਰੀਜ਼ਾਂ ਨੂੰ ਤੰਦਰੁਸਤ ਸਿਹਤ ਦੇ ਲਈ ਕੁਝ ਜ਼ਰੂਰੀ ਨਿਯਮ ਸਾਂਝੇ ਕੀਤੇ ਕਿ ਕਿਵੇਂ ਅਸੀਂ ਆਪਣੇ ਸਰੀਰ ਨੂੰ ਰੋਗਾਂ ਤੋਂ ਮੁਕਤ ਕਰ ਤੰਦਰੁਸਸਤ ਜੀਵਨ ਬਤੀਤ ਕਰ ਸਕਦੇ ਹਾਂ। ਇਸ ਮੌਕੇ ਸ੍ਰੀ ਅਬਦੁਲ ਹਮੀਦ (ਡਿਸਪੈਂਸਰ) ਹਰਨਾਮ ਕੌਰ (ਏ.ਐੱਨ.ਐੱਮ), ਹਲੀਮ ਅਖਤਰ ( ਹੈਲਥ ਵਰਕਰ) ਨੇ ਵੀ ਆਪਣਾ ਸਹਿਯੋਗ ਦਿੱਤਾ।

Related posts

ਬੀਤੀ ਦਿਨੀ ਮਾਨ ਦੇ ਦੌਰੇ ਦੌਰਾਨ ਘਰਾਂ ‘ਚ ਨਜ਼ਰਬੰਦ ਕੀਤੇ ਆਹ ਵਰਕਰ ਉੱਤਰੇ ਸੜਕਾਂ ਤੇ, ਖੋਲ੍ਹੀਆਂ ਸਰਕਾਰ ਤੇ ਪੁਲਿਸ

htvteam

ਆਹ ਸਿੱਖ ਨੌਜਵਾਨ ਨੇ ਕਰਤੀਆਂ ਹੱਦਾਂ ਪਾਰ, ਸ਼ਰੇਆਮ ਗੁਰੂਘਰ ਚ ਗੁਰੂ ਦੀ ਹਜ਼ੂਰੀ ਚ ਵੜਿਆ ਜੁੱਤੀ ਸਮੇਤ

htvteam

ਸਕੇ ਪੁੱਤ ਨੇ ਘਰ ਚ ਬਾਲਤਾ ਪਿਓ ਦਾ ਸਿਵਾ ?

htvteam