Htv Punjabi
Punjab Religion

ਸ਼ਹੀਦੀ ਜੋੜ ਮੇਲ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਲਗਵਾਈ ਆਪਣੀ ਹਾਜ਼ਰੀ

ਦਸਵੇਂ ਪਾਤਸ਼ਾਹ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ‘ਚ ਲੱਗਣ ਵਾਲੇ ਸਲਾਨਾ ਤਿੰਨ ਰੋਜ਼ਾ ‘ਸ਼ਹੀਦੀ ਜੋੜ ਮੇਲ ਦੇ ਆਖਰੀ ਦਿਨ ਜਿਥੇ ਥਾਂ ਥਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ । ਉਥੇ ਹੀ ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਈਆਂ ।ਇਸ ਮੌਕੇ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ਵੱਡੀ ਗਿਣਤੀ ਵਿਚ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ ।

ਇਸ ਮੌਕੇ ਤੇ ਮਲਕੀਤ ਕੰਬਾਈਨ ਦੇ ਐਮਡੀ ਚਰਨ ਸਿੰਘ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਜੋਰਾਵਰ ਸਿੰਘ ਨੇ ਕਿਹਾ ਕਿ ਛੋਟੇ ਸ਼ਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿੰਨ ਦਿਨ ਦਾ ਜੋੜ ਮੇਲ ਵਿੱਚ ਸੰਗਤਾਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਅਤੇ ਅੱਜ ਆਖ਼ਰੀ ਦਿਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਉਥੇ ਹੀ ਅਤੁੱਟ ਲੰਗਰ ਵੀ ਵਰਤਾਇਆ ਗਿਆ l

Related posts

ਚਿੱਟੇ ਦਿਨ ਗਲੀ ਚ ਖੜਾ ਸੀ ਦਿਹਾੜੀਦਾਰ ਦਾ ਮੋਟਰਸਾਈਕਲ ਗੰ ਦੇ ਚੋਰ ਨੇ ਭੋਰਾ ਵੀ ਸ਼ ਰ ਮ ਨਾ ਕੀਤੀ ਦੇਖੋ ਸੀਸੀਟੀਵੀ

htvteam

ਦਿਨ-ਦਿਹਾੜੇ ਖੰਭੇ ਨਾਲ ਲੱਗੀ ਹੋਈ ਸੋਹਣੀ ਜਿਹੀ ਮੁਟਿਆਰ

htvteam

ਸੋਸ਼ਲ ਮੀਡੀਆ ਤੇ ਦੋਸਤ ਬਨਾਉਣ ਵਾਲੇ ਹੋਜੋ ਸਾਵਧਾਨ

htvteam