Htv Punjabi
Punjab Video

ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਦਾ ਲੱਗਿਆ ਨੰਬਰ

ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ‘ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ‘ਚ ਲਾਰੈਂਸ ਬਿਸ਼ਨੋਈ ਗਰੁੱਪ ਵਲੋਂ ਇਹ ਜ਼ਿੰਮੇਵਾਰੀ ਲਈ ਗਈ ਹੈ।

ਪੰਜਾਬ ਤੋਂ ਬਾਅਦ ਹੁਣ ਗੈਂਗਸਟਰਵਾਦ ਵਿਦੇਸ਼ਾਂ ‘ਚ ਵੀ ਆਪਣੇ ਪੈਰ ਪਸਾਰ ਰਿਹਾ ਹੈ। ਪੰਜਾਬ ਵਿੱਚ ਚਰਚਾ ‘ਚ ਚੱਲ ਰਹੇ ਗੈਂਗਸਟਰ ਹੁਣ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ‘ਚ ਵੀ ਸਰਗਰਮ ਹੋ ਚੁੱਕੇ ਹਨ।

ਜਿਸ ਦਾ ਨਤੀਜ਼ਾ ਕਿ ਉਥੇ ਵੀ ਹੁਣ ਉਹ ਵਾਰਦਾਤਾਂ ਕਰਨ ਤੋਂ ਪਿੱਛੇ ਨਹੀਂ ਹੱਟ ਰਹੇ। ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ, ਜਿਥੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ‘ਤੇ ਗੈਂਗਸਟਰਾਂ ਵਲੋਂ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ।

ਗਿੱਪੀ ਗਰੇਵਾਲ ਦਾ ਨਹੀਂ ਆਇਆ ਕੋਈ ਬਿਆਨ: ਇਸ ਸੰਬੰਧੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲੀਬਾਰੀ ਕਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਇਸ ਮਾਮਲੇ ‘ਚ ਪੰਜਾਬੀ ਗਾਇਕ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਨਾ ਹੀ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਹੋਰ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਪੋਸਟ ‘ਚ ਗੈਂਗ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ‘ਚ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲੀਬਾਰੀ ਉਨ੍ਹਾਂ ਵਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਪੋਸਟ ਵਿੱਚ ਸਲਮਾਨ ਖਾਨ ਅਤੇ ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟ ‘ਚ ਲਿਖਿਆ ਇਹ ਕੁਝ: ਇੱਕ ਵਾਇਰਲ ਹੁੰਦੀ ਫੇਸਬੁੱਕ ਪੋਸਟ ਵਿੱਚ ਦਾਅਵਾ ਕਰਦੇ ਹੋਏ ਲਾਰੈਂਸ ਗੈਂਗ ਨੇ ਲਿਖਿਆ ਕਿ, ‘ਅੱਜ ਲਾਰੈਂਸ ਬਿਸ਼ਨੋਈ ਗਰੁੱਪ ਨੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ਵਿੱਚ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲੀਬਾਰੀ ਕੀਤੀ ਹੈ। ਉਹ ਸਲਮਾਨ ਖਾਨ ਨੂੰ ਬਹੁਤ ਭਰਾ-ਭਰਾ ਕਰਦਾ ਹੈ, ਕਹਿ ਹੁਣ ਤੈਨੂੰ ਬਚਾਵੇ ਤੇਰਾ ਭਰਾ। ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਤੂੰ ਬਹੁਤ ਜ਼ਿਆਦਾ ਓਵਰਐਕਟਿੰਗ ਕੀਤੀ ਸੀ। ਇਹ ਬਹੁਤ ਹੰਕਾਰਿਆ ਫਿਰਦਾ ਸੀ ਤੇ ਤੈਨੂੰ ਪਤਾ ਸੀ ਸਿੱਧੂ ਦੇ ਕਿੰਨੇ ਅਪਰਾਧੀਆਂ ਨਾਲ ਸੰਪਰਕ ਹਨ। ਜਦੋਂ ਤੱਕ ਵਿੱਕੀ ਮਿੱਡੂਖੇੜਾ ਜਿਉਂਦਾ ਸੀ, ਤੂੰ ਅੱਗੇ-ਪਿੱਛੇ ਘੁੰਮਦਾ ਰਹਿੰਦਾ ਸੀ। ਪਰ ਸਿੱਧੂ ਦਾ ਤੈਨੂੰ ਜਿਆਦਾ ਦੁੱਖ ਹੋ ਗਿਆ। ਰਾਡਾਰ ‘ਤੇ ਆ ਗਏ ਹੈ ਤੂੰ ਵੀ, ਹੁਣ ਤੈਨੂੰ ਦੱਸਦੇ ਧੱਕਾ ਕੀ ਹੁੰਦਾ। ਇਹ ਟ੍ਰੇਲਰ ਦਿਖਾਇਆ ਤੈਨੂੰ ਹਾਲੇ ਫਿਲਮ ਅਜੇ ਰਿਲੀਜ਼ ਹੋਣੀ ਹੈ, ਤਿਆਰ ਰਹਿ। ਕਿਸੇ ਵੀ ਦੇਸ਼ ਵਿੱਚ ਭੱਜ ਲੈਣਾ, ਮੌਤ ਨੂੰ ਵੀਜ਼ੇ ਦੀ ਲੋੜ ਨਹੀਂ ਪੈਂਦੀ। ਇੰਨੇ ਜਿਥੇ ਆਉਣਾ, ਆ ਹੀ ਜਾਣਾ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਗੋਲੀਆਂ-ਕੈਪਸੂਲ ਖਾਕੇ ਰਾਤਾਂ ਲਗਾਉਣ ਵਾਲਿਆਂ ਦਾ ਦੇਖੋ ਹਾਲ; ਗੋਰਿਆਂ ਦੇ ਵੈਦ ਨੇ ਕੀਤੇ ਦਿਮਾਗ ਹਿਲਾਉਣ ਵਾਲੇ ਖੁਲਾਸੇ

htvteam

Air Hostess ਨਾਲ ਪੇਂਡੂ ਮੁੰਡਾ ਕਰ ਗਿਆ ਵੱਡਾ ਧੱਕਾ

htvteam

ਦਰਬਾਰ ਸਾਹਿਬ ਅੰਮ੍ਰਿਤਸਰ ਖੜ੍ਹ ਕੇ ਲੱਖਾ ਸਿਧਾਣਾ ਨੇ ਨੌਜਵਾਨ ਮੁੰਡੇ ਕੁੜੀਆਂ ਨੂੰ ਕੀਤਾ ਅਲਰਟ

htvteam

Leave a Comment