ਡਰੱਗ ਕੇਸ ‘ਚ ਗ੍ਰਿਫਤਾਰ ਰੀਆ ਚੱਕਰਵਰਤੀ ਦੀ ਜੁਡੀਸ਼ੀਅਲ ਕਸਟਡੀ 6 ਅਕਤੂਬਰ ਤੱਕ ਵੱਧ ਗਈ ਹੈ। ਅੱਜ ਐਕਟਰੱਸ ਦੀ ਕਸਟਿਡੀ ਖਤਮ ਹੋਣ ‘ਤੇ ਉਹਨਾਂ ਨੂੰ ਵੀਡੀਓ ਕਾਂਨਫ੍ਰੈੰਿੰਸੰਗ ਜ਼ਰੀਏ ਸੈਸ਼ਨ ਕੋਰਟ ‘ਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਰੀਆ ਨੇ ਹਾਈਕੋਰਟ ‘ਚ ਜ਼ਮਾਨਤ ਦੀ ਅਰਜ਼ੀ ਲਗਾਈ , ਹਾਲਾਂਕਿ ਸੁਣਵਾਈ ਦਾ ਸਮਾਂ ਤਹਿ ਨਹੀਂ ਹੋਇਆ। ਸੈਸ਼ਨ ਕੋਰਟ ਤੋਂ ਰੀਆ ਦੀ ਅਰਜ਼ੀ ਦੋ ਵਾਰ ਖਾਰਿਜ ਹੋ ਚੁੱਕੀ ਹੈ। ਰੀਆ ਦੇ ਨਾਲ ਉਹਨਾਂ ਦੇ ਭਰਾ ਸ਼ੇਵਿਕ ਨੇ ਵੀ ਹਾਈਕੋਰਟ ‘ਚ ਜਮਾਨਤ ਦੀ ਅਪੀਲ ਕੀਤੀ ਹੈ।
ਨਾਰਕੋਟੈੱਕ ਕੰਟਰੋਲ ਬਿਓਰੋ ਨੇ ਰੀਆ ਨੂੰ ਦੋ ਦਿਨ ਦੀ ਪੁੱਛਗਿੱਛ ਦੇ ਬਾਅਦ 8 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ। ਸੈਸ਼ਨ ਕੋਰਟ ਨੇ ਉਸੇ ਦਿਨ ਐਕਟਰੈੱਸ ਨੂੰ 22 ਸਤੰਬਰ ਤੱਕ ਦੇ ਲਈ ਜੁਡੀਸ਼ੀਅਲ ਕਸਟਡੀ ‘ਚ ਭੇਜ ਦਿੱਤਾ ਸੀ। ਅਗਲੇ ਦਿਨ 9 ਸਤੰਬਰ ਨੂੰ ਰੀਆ ਨੂੰ ਜੇਲ੍ਹ ਚੋ ਸ਼ਿਫਟ ਕਰ ਦਿੱਤਾ ਗਿਆ ਸੀ।
ਦੂਸਰੇ ਪਾਸੇ ਦੀਪੀਕਾ ਪਾਦੋਕੋਨ ਅਤੇ ਉਨ੍ਹਾਂ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਦੇ ਵਿੱਚ ਹੋਈ ਡਰੱਗ ਚੈਟ ਸਾਹਮਣੇ ਆਉਣ ਤੋਂ ਬਾਅਦ ਨਾਰਕੋਟੈੱਕ ਕੰਟਰੋਲ ਬਿਓਰੋ ਨੇ ਕਰਿਸ਼ਮਾ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਹੈ। ਸੂਤਰਾਂ ਦੇ ਅਨੁਸਾਰ, ਦੀਪੀਕਾ ਤੋਂ ਵੀ ਇਸ ਹਫਤੇ ਇਸ ਮਾਮਲੇ ‘ਤੇ ਪੁੱਛ-ਗਿੱਛ ਹੋ ਸਕਦੀ ਹੈ। ਦੀਪੀਕਾ ਅਤੇ ਕਰਿਸ਼ਮਾ ਦੇ ਵਿਚਕਾਰ ਡਰੱਗ ਦੀ ਗੱਲਬਾਤ ਦਾ ਚੈਟ ਵਾeਰਿਲ ਹੋਇਆ ਸੀ।