Htv Punjabi
Punjab Video

ਹਈਕੋਰਟ ਦੇ ਫੁਰਮਾਨ ਨੇ ਅਧਿਆਪਕਾਂ ਦੀ ਉਡਾਈ ਨੀਂਦ

ਜਿਥੇ ਇਕ ਪਾਸੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ,,,,ਉਥੇ ਹੁਣ ਸਰਕਾਰ ਤੇ ਨੌਕਰੀਆਂ ਖੋਹ ਕੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਬੇਰੁਜਗਾਰ ਕਰਨ ਦੇ ਇਲਜ਼ਾਮ ਵੀ ਲੱਗ ਰਹੇ ਹਨ। ਤਾਜਾ ਮਾਮਲਾ ਫਰੀਦਕੋਟ ਜਿਲ੍ਹੇ ਤੋਂ ਸਾਹਮਣੇ ਆਇਆ ਜਿਥੇ ਜਿਲ੍ਹੇ ਦੇ ਪਿੰਡ ਪੱਕਾ ਅਤੇ ਮਿਡੂਮਾਨ ਵਿਖੇ ਸਥਿਤ ਆਦਰਸ਼ ਸਕੂਲਾਂ ਦੇ ਕਰੀਬ 5-6 ਸਾਲਾਂ ਤੋਂ ਨੌਕਰੀ ਕਰ ਰਹੇ ਕੱਚੇ ਅਧਿਆਪਕਾਂ ਸਮੇਤ ਹੋਰ ਵੱਖ ਵੱਖ ਦਰਜੇ ਦੇ ਕਰੀਬ 39 ਕਰਮਚਾਰੀਆਂ ਨੂੰ ਨੌਕਰੀ ਤੋਂ ਕਿਸੇ ਵੇਲੇ ਵੀ ਕੱਢੇ ਜਾਣ ਦੇ ਨੋਟਿਸ ਜਾਰੀ ਹੋਏ ਹਨ। ਇਹਨਾਂ ਮੁਲਾਜਮਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਹਟਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ, ਸਮੂਹ ਕਰਮਚਾਰੀਆਂ ਅਤੇ ਅਧਿਆਪਕਾਂ ਨੇ ਫਰੀਦਕੋਟ ਵਿਖੇ ਜਿਲ੍ਹਾ ਸਿਖਿਆ ਅਫਸਰ ਨੂੰ ਮਿਲ ਕੇ ਆਪਣੀ ਨੌਕਰੀ ਬਹਾਲੀ ਲਈ ਫਰਿਆਦ ਕੀਤੀ ਐ,,,,,,,,,

ਪੂਰੇ ਮਾਮਲੇ ਬਾਰੇ ਜਿਲ੍ਹਾ ਸਿਖਿਆ ਅਫਸਰ ਮੇਵਾ ਸਿੰਘ ਸਿੱਧੂ ਹੋਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਜੋ ਕਿਹਾ ਉਹ ਵੀ ਸੁਣ ਲਓ ਕਿਹਾ ਕਿ ਇਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦਾ ਮਾਮਲਾ ਹੈ ਅਤੇ DG ਸਾਹਿਬ ਵਲੋਂ ਹੁਕਮ ਹੋਏ ਹਨ ਜਿਸਦੇ ਕਾਰਨ ਅਤੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੂੰ ਕੱਢਿਆ ਜਾ ਰਿਹਾ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਬਰਖ਼ਾਸਤ ਅਫਸਰ ਨੇ ਮਾਰੀ ਅਸਲੀ ਇਨਕਮ ਟੈਕਸ ਰੇਡ; ਦੇਖੋ ਵੀਡੀਓ

htvteam

ਹੱਥ ਚ ਆਹ ਚੀਜ਼ ਫੜਕੇ ਮੁੰਡਿਆਂ ਨੇ ਗਲੀ ਚ ਕੀਤੀ ਹੁੱਲੜਬਾਜ਼ੀ, ਡਰੀਆਂ ਜਨਾਨੀਆਂ !

htvteam

ਬੰਬੀਹਾ ਗੈਂਗ ਨੇ ਬੁਲਾਇਆ ਬੰਬੀਹਾ ! ਜੱਗੂ ਦੀ ਮਾਂ ਦੇ ਕ/ਤ/ਲ ਦੀ ਵੀਡੀਓ ?

htvteam

Leave a Comment