Htv Punjabi
Punjab Religion Video

ਹਾਜੀਆਂ ਦਾ ਸਾਊਦੀ ਅਰਬ ਤੋਂ ਇਕ ਹੋਰ ਵੀਡੀਓ ਆਇਆ ਸਾਹਮਣੇ, ਦੇਖਕੇ ਹੋ ਜਾਓਗੇ ਸੁੰਨ

ਸੋਸ਼ਲ ਮੀਡੀਆ ਉੱਤੇ ਪੰਜਾਬ ‘ਚੋਂ ਮੱਕਾ ਹੱਜ ਦੀ ਪਵਿੱਤਰ ਯਾਤਰਾ ਉੱਤੇ ਗਏ ਸ਼ਰਧਾਲੂਆਂ ਦੀਆਂ ਆਡੀਓ ਤਾਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸੀ। ਕੀ ਕਿਵੇਂ ਉਹ ਮੱਕਾ ‘ਚ ਪਵਿੱਤਰ ਹੱਜ ਦਾ ਅਰਕਾਨ ਪੂਰਾ ਕਰਨ ਗਏ ਸਕੂਨ ਦੀ ਥਾਂ ਉਨ੍ਹਾਂ ਦੇ ਪੱਲ੍ਹੇ ਖੱਜਲ ਖੁਆਰੀ ਪੈ ਰਹੀ ਤੇ ਹੁਣ ਇਕ ਵੀਡੀਓ ਵੀ ਸਾਊਦੀ ਅਰਬ ਦੇ ਸ਼ਹਿਰ ਮੱਕਾ ਤੋਂ ਵਾਇਰਲ ਹੋ ਰਹੀ ਐ। ਜਿਸ ‘ਚ ਪੰਜਾਬ ਤੋਂ ਗਏ ਸ਼ਰਧਾਲੂ ਇਕ ਹੋਟਲ ਦੀ ਲਾਬੀ ‘ਚ ਹੱਜ ਕਮੇਟੀ ਦੇ ਨੁਮਾਇੰਦਿਆਂ ਨੂੰ ਆਪਣਾ ਦੁਖੜਾ ਸੁਣਾਕੇ ਖਰੀਆਂ ਖਰੀਆਂ ਸੁਣਾ ਰਹੇ ਨੇ। ਪਹਿਲਾਂ ਜ਼ਰਾ ਇਹ ਵੀਡੀਓ ਦੇਖੋ ਫੇਰ ਅਸੀਂ ਤੁਹਾਨੂੰ ਦਿਖਾਵਾਂਗੇ ਕੀ ਕਿਵੇਂ ਪੂਰੇ ਮਾਮਲੇ ਨੂੰ ਬੜੇ ਹੀ ਤਕਨੀਕ ਨਾਲ ਹੱਲ ਕਰਵਾਉਣ ਦਾ ਦਾਅਵਾ ਕੌਣ ਕਰ ਰਿਹਾ ਐ।

ਅਸਲ ‘ਚ ਆਡੀਓ ਤੇ ਖਬਰਾਂ ਪ੍ਰਕਾਸ਼ਿਤ ਹੋਣ ਉਪਰੰਤ ਮੁਸਲਿਮ ਮਹਾਂਸਭਾ ਦੇ ਇਕ ਵਫਦ ਜਿਸ ਦੀ ਅਗਵਾਈ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਤੇ ਮੁਸਲਿਮ ਮਹਾਂਸਭਾ ਦੇ ਚੇਅਰਮੈਨ ਬਹਾਦਰ ਖਾਨ, ਉਨ੍ਹਾਂ ਦੇ ਸਾਥੀ ਹਾਸ਼ਿਮ ਸੂਫੀ ਅਹਿਮਦਗੜ੍ਹ, ਅਬਦੁਲ ਰਸ਼ੀਦ ਖਿਲਜੀ ਸਾਬਕਾ ਚੇਅਰਮੈਨ ਹੱਜ ਕਮੇਟੀ, ਪੰਜਾਬ, ਵਿੱਤ ਸਕੱਤਰ ਮਕੱਰਮ ਸ਼ੈਫੀ ਮਲੇਰਕੋਟਲਾ ਅਤੇ ਜਨਰਲ ਸਕੱਤਰ ਅਜਮੀਲ ਖਾਨ ਭਾਦਸੋਂ ਨੇ ਸਾਊਦੀ ਅਰਬ ਦੇ ਸ਼ਹਿਰ ਮੱਕਾ ‘ਚ ਹਾਜੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਬਤ ਕੇਂਦਰੀ ਮੰਤਰੀ ਸ੍ਰਮਿਤੀ ਇਰਾਨੀ ਨੂੰ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਦੀਆਂ ਕੋਸ਼ਿਸ਼ਾਂ ਸਦਕਾ ਮਿਲ ਸਕਿਆ। ਜਿੱਥੇ ਵਫਦ ਨੇ ਹਾਜੀਆਂ ਦਾ ਮਸਲਾ ਬੜੇ ਹੀ ਤਕਨੀਕੀ ਢੰਗ ਨਾਲ ਚੁੱਕਿਆ ਤੇ ਆਪਣੇ ਸੁਝਾਅ ਪੇਸ਼ ਕੀਤੇ।

ਜਿਸ ਉਪਰੰਤ ਕੇਂਦਰੀ ਮੰਤਰੀ ਨੇ ਹੱਜ ਯਾਤਰੀਆਂ ਦੇ ਮਾਮਲਿਆਂ ਦੇ ਇੰਚਾਰਜ ਸਕੱਤਰ ਸੀਪੀਐਸ ਬਖਸ਼ੀ ਹੋਰਾਂ ਨੂੰ ਬੁਲਾਕੇ ਮਾਮਲੇ ‘ਚ ਤੁਰੰਤ ਐਕਸ਼ਨ ਲੈਕੇ ਹੱਲ ਕਰਵਾਉਣ ਦੇ ਹੁਕਮ ਜਾਰੀ ਕੀਤੇ। ਜਿਸ ਤੋਂ ਬਾਅਦ ਹਿਮਾਚਲ ਸਟੇਟ ਦੀ ਹੱਜ ਕਮੇਟੀ ਨਾਲ ਗਏ ਆਈਪੀਐਸ ਮੈਡਮ ਇਲਮਾ ਅਫਰੋਜ਼ ਕਾਲ ਕਰਕੇ ਤੇ ਪੰਜਾਬ ਦੇ ਹਾਜੀਆਂ ਦਾ ਆਡੀਸ਼ਨ ਚਾਰਜ ਦੇਕੇ ਮਾਮਲਾ ਨੂੰ ਹੱਲ ਕਰਵਾਉਣਾ ਸ਼ੁਰੂ ਕੀਤਾ। ਬਾਕੀ ਦਿੱਲੀ ਤੋਂ ਕੀ ਕਾਰਵਾਈ ਕਰਵਾਉਣ ‘ਚ ਮੁਸਲਿਮ ਮਹਾਂਸਭਾ ਕਾਮਯਾਬ ਰਹੀ ਇਸ ਬਾਬਤ ਤੁਸੀਂ ਖੁਦ ਹੀ ਵਫਦ ਦੀ ਅਗਵਾਈ ਕਰਨ ਵਾਲੇ ਚੇਅਰਮੈਨ ਬਹਾਦਰ ਖਾਨ ਹੋਰਾਂ ਤੋਂ ਸੁਣੋ।

ਸੋ ਜਿਸ ਤਰੀਕੇ ਨਾਲ ਕੇਂਦਰੀ ਟੀਮ ਵੱਲੋਂ ਘੰਟਿਆਂ ‘ਚ ਮਾਮਲਾ ਹੱਲ ਕਰਵਾਇਆ ਗਿਆ ਤੇ ਹਾਜੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਉਸ ਤੋਂ ਬਾਅਦ ਪੰਜਾਬ ਸਟੇਟ ਹੱਜ ਕਮੇਟੀ ਦੀ ਕਾਰਗੁਜ਼ਾਰੀ ਉੱਤੇ ਸਵਾਲੀਆਂ ਨਿਸ਼ਾਸ਼ ਖੜੇ ਹੋੋਣੇ ਲਾਜ਼ਮੀ ਨੇ। ਪਰ ਹੱਜ ਕਮੇਟੀ ਦੇ ਇਕ ਆਗੂ ਦੀ ਤਾਜ ਹੋਟਲ ਦੇ ਸਾਹਮਣੇ ਵਾਲੀ ਵੀਡੀਓ ਵੀ ਇਸ ਵੇਲੇ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਐ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸੜਕ ‘ਤੇ ਲੜਦੇ ਪਤੀ ਪਤਨੀ ਵਿੱਚ ਜਾ ਵੜਿਆ ਆਹ ਅਣਜਾਣ ਬੰਦਾ, ਪਤੀ ‘ਤੇ ਚਲਾਤੀਆਂ ਗੋਲੀਆਂ,ਅੱਗੇ ਦੀ ਕਹਾਣੀ ਖ਼ੌਫ਼ਨਾਕ

Htv Punjabi

ਦੇਖੋ ਕਿਵੇਂ ਸਕੂਲ ‘ਚ ਬਣਿਆ ਸੀਨ, ਪੁਲਿਸ ਮਾਪੇ-ਸਕੂਲ ਆਹਮੋ-ਸਾਹਮਣੇ; ਦੇਖੋ ਵੀਡੀਓ

htvteam

ਧੂਰੀ ਦੀ ਟਿਕਟ ਨੂੰ ਲੈ ਭਗਵੰਤ ਮਾਨ ਦਾ ਪੈ ਗਿਆ ਪੇਚਾ; ਸਮਰਥਕ ਹੋ ਰਹੇ ਆਹਮੋ ਸਾਹਮਣੇ

htvteam

Leave a Comment