ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚ ਇਕ ਪੁਲਿਸ ਮੁਲਾਜ਼ਮ ਨੇ ਹਸਪਤਾਲ ਦੇ ਡਾਕਟਰ ਦੀ ਬੁਰੀ ਤਰਾਂ ਕਟਾਈ ਕਰ ਦਿੱਤੀ.. ਤੇ ਕਟਾਈ ਕਰਨ ਤੋਂ ਬਾਅਦ ਕੁਝ ਬੋਲਦਾ ਵੀ ਦਿਖਾਈ ਨੀਂ ਦੇ ਰਿਹਾ।
ਆਹ ਵੀਡੀਓ ਤਾਂ ਤੁਸੀਂ ਸੁਣ ਹੀ ਲਈ ਹੋਣੀ।. ਜਿਸ ਚ ਪੱਤਰਕਾਰ ਸਵਾਲ ਕਰ ਰਹੇ ਨੇ ਕਿ ਡਾਕਟਰ ਨੂੰ ਕਿਉਂ ਕੁੱਟਿਆ ਜਿਸ ਚ ਪੁਲਿਸ ਮੁਲਾਜਮ ਵਲੋਂ ਕਈ ਪ੍ਰਤੀਕਰਮ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਕੋਈ ਨਾਲ ਵਾਲੀ ਪੁਲਿਸ ਅਧਿਕਾਰੀ ਬੋਲਦਾ ਨਜਰ ਆਉਂਦਾ।.. ਜਿਸ ਬਾਬਤ ਜਿਸ ਡਾਕਟਰ ਦੀ ਕੁੱਟ ਮਾਰ ਹੋਈ ਹੈ ਉਸ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਕਾਰਨ ਕੋਈ ਨਹੀ ਸੀ ਬਿਨਾਂ ਮਤਲਵ ਇਹ ਪੁਲਿਸ ਮੁਲਾਜਮ ਆ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ।..
ਦੂਜੇ ਪਾਸੇ ਸਿਵਲ ਹਸਪਤਾਲ ਐਸੋਸ਼ੀਏਸ਼ਨ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਕਿਹਾ ਕਿ ਜਦੋਂ ਤੱਕ ਇਸ ਪੁਲਿਸ ਮੁਲਾਜਮ ਤੇ ਕਾਰਵਾਈ ਨਹੀਂ ਹੋਵੇਗੀ ਉਨਾਂ ਸਮਾਂ ਤੱਕ ਹਸਪਤਾਲ ਦੇ ਸਾਰੇ ਕੰਮਕਾਰ ਠੱਪ ਰਹਿਣਗੇ।
ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਚ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਮੁਲਾਜਮ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਤੇ ਮਾਮਲਾ ਦਰਜ ਕਰਕੇ ਹਿਰਾਸਤ ਚ ਲੈ ਲਿਆ।
ਪੁਲਿਸ ਦੇ ਅਜਿਹੇ ਮਾਮਲੇ ਕਈ ਵਾਰ ਸਾਹਮਣੇ ਆਏ ਨੇ ਜਿਸ ਨਾਲ ਪੁਲਿਸ ਮਹਿਕਮੇ ਦੀ ਕਾਫੀ ਹੱਦ ਤੱਕ ਬਦਨਾਮੀ ਹੁੰਦੀ ਐ ਜਿਸ ਕਾਰਨ ਮਹਿਕਮੇ ਨੂੰ ਸ਼ਰਮਿੰਦਗੀ ਦਾ ਮੁੰਹ ਦੇਖਣਾ ਪੈਂਦਾ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….