ਮੁੱਖ ਮੰਤਰੀ ਚੰਨੀ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਚੰਨੀ ਨੇ ਇਹ ਗੱਲ ਸਿਰਫ਼ ਕੇਜਰੀਵਾਲ ਖ਼ਿਲਾਫ਼ ਕਹੀ ਹੈ ਨਾ ਕਿ ਕਿਸੇ ਹੋਰ ਵਾਸਤੇ | ਕਿਓਂਕਿ ਕੇਜਰੀਵਾਲ ਦਿੱਲੀ ਤੋਂ ਪੰਜਾਬ ਤੇ ਰਾਜ ਕਰਨਾ ਚਾਉਂਦੈ |
ਇਹ ਕਹਿਣਾ ਹੈ ਪੰਜਾਬ ਰਾਜ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸਮੇਂ ਸਿੰਘ ਬਿਰਲਾ ਹੁਰਾਂ ਦਾ | ਲੁਧਿਆਣਾ ਦੇ ਪੱਖੋਵਾਲ ਰੋਡ ਵਿਖੇ ਮੁੱਖ ਮੰਤਰੀ ਚੰਨੀ ਦੇ ਹੱਕ ‘ਚ ਇੱਕ ਪ੍ਰੈੱਸ ਵਾਰਤਾ ਕਰ ਸਮੇਂ ਸਿੰਘ ਬਿਰਲਾ ਵੋਟਰਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦੇ ਹੋਏ ਨਜ਼ਰ ਆਏ |
