ਪੁਲਿਸ ਦੀ ਹਿਰਾਸਤ ‘ਚ ਤੁਰਿਆ ਆ ਰਿਹਾ ਇਹ ਓਹੀ ਵਿਅਕਤੀ ਹੈ ਜੋ ਆਪਣੀ ਘਰਵਾਲੀ ‘ਤੇ ਪਿੰਡ ਦੇ ਹੀ ਇੱਕ ਬੰਦੇ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ | ਇਹ ਆਪਣੀ ਘਰਵਾਲੀ ਨੂੰ ਵੇਖ ਵੇਖ ਗੁੱਸੇ ‘ਚ ਭਰ ਜਾਂਦਾ | ਉਸਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ | ਇਸਦੇ ਦੱਸਣ ਮੁਤਾਬਿਕ ਪਿੰਡ ਦਾ ਉਹ ਬੰਦਾ ਇਸਦੀ ਘਰਵਾਲੀ ਨਾਲ ਗਲਤ ਸਬੰਧ ਰੱਖਣ ਦੇ ਨਾਲ ਨਾਲ ਇਸਨੂੰ ਧਮਕੀਆਂ ਵੀ ਦਿੰਦਾ ਸੀ | ਫੇਰ ਦੁਖੀ ਹੋ ਇਸਨੇ ਜੋ ਖੌਫਨਾਕ ਰਾਹ ਚੁਣਿਆ ਪਿੰਡ ‘ਚ ਹਾਹਾਕਾਰ ਮਚ ਗਈ |
ਮਾਮਲਾ ਫ਼ਾਜ਼ਿਲਕਾ ਦੇ ਪਿੰਡ ਉਪ ਮੰਡਲ ਅਬੋਹਰ ਦੇ ਪਿੰਡ ਝੋਰੜਖੇੜਾ ਦਾ ਹੈ, ਜਿੱਥੇ ਤਸਵੀਰ ‘ਚ ਵਿਖਾਈ ਦੇ ਰਿਹਾ ਪੁਰਸ਼ੋਤਮ ਸਿੰਘ @ ਪੋਹਲਾ ਆਪਣੀ ਘਰਵਾਲੀ ਸੁਖਦੀਪ ਕੌਰ ਨਾਲ ਮਿਹਨਤ ਮਜ਼ਦੂਰੀ ਕਰਕੇ ਜ਼ਿੰਦਗੀ ਬਸਰ ਕਰ ਰਿਹਾ ਸੀ | ਪਿੰਡ ਦੇ ਹੀ ਬਲਦੇਵ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਸ਼ੱਕ ਸੀ ਕਿ ਉਸਦੀ ਘਰਵਾਲੀ ਦੇ ਪੁਰਸ਼ੋਤਮ ਨਾਲ ਨਾਜਾਇਜ਼ ਸਬੰਧ ਨੇ | ਜਿਸ ਕਰਕੇ ਉਹ ਪੁਰਸ਼ੋਤਮ ਨਾਲ ਕਿਰੜ ਰੱਖਦਾ ਸੀ |
ਇੱਕ ਦਿਨ ਪੁਰਸ਼ੋਤਮ ਦੇ ਮਾਮੇ ਦਾ ਮੁੰਡੇ ਜਗਜੀਤ ਸਿੰਘ ਅਤੇ ਉਸਦਾ ਭਾਣਜਾ ਅਮਨਦੀਪ ਸਿੰਘ ਜਦੋਂ ਪੁਰਸ਼ੋਤਮ ਦੇ ਘਰ ਦੇ ਮੁਹਰੋਂ ਦੀ ਲੰਘੇ ਤਾਂ ਉਸਦੇ ਘਰ ਨੂੰ ਬਾਹਰੋਂ ਕੁੰਡਾ ਲੱਗਿਆ ਦੇਖਿਆ ਨਾਲ ਹੀ ਉਹਨਾਂ ਨੂੰ ਬਦਬੂ ਜਿਹੀ ਮਹਿਸੂਸ ਹੋਇਆ | ਸ਼ੱਕ ਪੈਣ ਤੇ ਜਦੋਂ ਉਹਨਾਂ ਅੰਦਰ ਜਾ ਕੇ ਦੇਖਿਆ ਤਾਂ ਸੀਨ ਬੇਹੱਦ ਖ਼ੌਫ਼ਨਾਕ ਸੀ | ਪੁਰਸ਼ੋਤਮ ਅਤੇ ਉਸਦੀ ਘਰਵਾਲੀ ਸੁਖਦੀਪ ਦੀਆਂ ਮ੍ਰਿਤਕ ਦੇਹਾਂ ਬੇਹੱਦ ਬੁਰੇ ਹਾਲਾਤਾਂ ‘ਚ ਫੁੱਲੀਆਂ ਹੋਈਆਂ ਮੰਜੇ ‘ਤੇ ਪਈਆਂ ਹੋਈਆਂ ਸਨ |
previous post
