Htv Punjabi
Punjab Video

ਅਪਾਹਿਜ ਵਿਅਕਤੀ ਨੇ ਪੁਲਿਸ ‘ਤੇ ਲਗਾਏ ਬੁਰੀ ਤਰਾਂ ਮਾਰ ਕੁੱਟ ਦੇ ਦੋਸ਼

ਇਸ ਅਪਾਹਿਜ ਵਿਅਕਤੀ ਸ਼ਰੀਰ ‘ਤੇ ਪਏ ਨਿਸ਼ਾਨ ਇਸ ਨਾਲ ਹੋਈ ਸਾਰੀ ਸ਼ਰਮਨਾਕ ਘਟਨਾ ਨੂੰ ਬਿਆਨ ਕਰ ਰਹੇ ਨੇ | ਇਸਦਾ ਕਸੂਰ ਸਿਰਫ਼ ਏਨਾ ਹੈ ਕਿ ਇਸਨੇ ਪਿੰਡ ‘ਚ ਸ਼ਰੇਆਮ ਵਿਕ ਰਹੇ ਨਸ਼ੇ ਨੂੰ ਲੈ ਕੇ ਪੁਲਿਸ ਨੂੰ ਸੂਚਿਤ ਕੀਤਾ ਸੀ | ਪਰ ਨਸ਼ਾ ਵੇਚਣ ਵਾਲਿਆਂ ‘ਤੇ ਕਾਰਵਾਈ ਹੋਣ ਦੀ ਥਾਂ ਪੁਲਿਸ ਵੱਲੋ ਇਸ ਅੰਗਹੀਣ ਵਿਅਕਤੀ ‘ਤੇ ਹੀ ਤਸ਼ੱਦਦ ਕੀਤੀ ਗਈ | ਇਹ ਅਸੀਂ ਨਹੀਂ ਆਖ ਰਹੇ ਬਲਕਿ ਇਸ ਸਾਰੇ ਦੋਸ਼ ਲਗਾ ਰਿਹਾ ਹੈ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਅਸਲ ਦੇ ਜਸਪਾਲ ਸਿੰਘ ਦਾ, ਜੋ ਕਿ ਆਪਣੇ ਆਪਨੂੰ ਆਮ ਦਮੀ ਪਾਰਟੀ ਦਾ ਵਰਕਰ ਦੱਸ ਰਿਹਾ ਹੈ |
ਜਸਪਾਲ ਸਿੰਘ ਇੱਕ ਲੱਤ ਅਤੇ ਬਾਂਹ ਤੋਂ ਅਪਾਹਿਜ ਹੈ ਅਤੇ ਇਸਦੀ ਘਰਵਾਲੀ ਵੀ ਅੰਗਹੀਣ ਹੈ | ਜਸਪਾਲ ਸਿੰਘ ਨੇ ਕੁੱਝ ਦਿਨ ਪਹਿਲਾਂ ਥਾਣੇ ਪਹੁੰਚ ਆਪਣੇ ਪਿੰਡ ‘ਚ ਇੱਕ ਔਰਤ ਅਤੇ ਕੁੱਝ ਵਿਅਕਤੀਆਂ ਵੱਲੋਂ ਨਸ਼ਾ ਵੇਚਣ ਅਤੇ ਕਰਨ ਦਾ ਦੋਸ਼ ਲਗਾ ਪੁਲਿਸ ਨੂੰ ਇਤਲਾਹ ਦਿੱਤੀ ਸੀ |
ਦੋ ਦਿਨ ਪਹਿਲਾਂ ਪਿੰਡ ‘ਚ ਕਿਸੇ ਵਿਅਕਤੀਆਂ ਵੱਲੋਂ ਆਪਸ ‘ਚ ਲੜਾਈ ਕੀਤੀ ਗਈ ਸੀ | ਪਰ ਬਗੈਰ ਕਿਸੇ ਵਜ੍ਹਾ ਦੇ ਜਸਪਾਲ ਸਿੰਘ ਨੂੰ ਪੁਲਿਸ ਨੇ ਚੁੱਕ ਥਾਣੇ ਲਿਜਾ ਜੋ ਹਾਲ ਕੀਤਾ ਸੁਣੋ ਇਸਦੀ ਹੀ ਜ਼ੁਬਾਨੀ

Related posts

ਭਿਖਾਰੀਆਂ ਦੇ ਨਿਆਣਿਆਂ ਦੇ ਹੋਏ DNA ਟੈਸਟ, ਰਿਪੋਰਟ ?

htvteam

ਰਾਤ ਨੂੰ ਕਿੰਨਰ ਨੇ ਕਿੰਨਰ ਦੀ ਹੀ ਲੁੱਟ ਪੁੱਟ ਲਈ….

htvteam

ਨਿੱਜੀ ਥਰਮਲ ਪਾਵਰ ਪਲਾਂਟਸ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਸਰਕਾਰ

Htv Punjabi