ਪੰਜਾਬ ਵਿੱਚ ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਲਗਾਤਾਰ ਲੁੱਟ ਖੋਹ ਦੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਦੀ ਘਟਨਾ ਖੰਨਾ ਦੇ ਸਮਰਾਲਾ ਦੇ ਪਿੰਡ ਓਟਾਲਾ ਬਾਈਪਾਸ ਨੇੜੇ ਹੋਈ ਜਿਸ ਵਿੱਚ ਦੋ ਟਰਾਂਸਪੋਰਟ ਵਪਾਰੀਆਂ ਨਾਲ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹਮਲਾ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਰਜਿੰਦਰ ਸਿੰਘ ਅਤੇ ਪਰਵਿੰਦਰ ਸਿੰਘ ਸਮਰਾਲੇ ਤੋਂ ਆਪਣੇ ਪਿੰਡ ਮਾਣਕੀ ਜਾ ਰਹੇ ਸਨ ਤਾਂ ਪਿੰਡ ਓਟਾਲਾ ਨਜ਼ਦੀਕ ਕੁਝ ਅਣਪਛਾਤੇ ਲੁਟੇਰਿਆ ਨੇ ਇਹ ਕਹਿ ਕੇ ਗੱਡੀ ਨੂੰ ਰੋਕਿਆ ਕਿ ਤੁਹਾਡੇ ਗੱਡੀ ਦੇ ਟਾਇਰ ਵਿੱਚੋਂ ਅੱਗ ਨਿਕਲ ਰਹੀ ਹੈ ਜਦੋਂ ਇਹਨਾਂ ਦੋਨਾਂ ਟਰਾਂਸਪੋਰਟਰਾਂ ਵੱਲੋਂ ਕਾਰ ਨੂੰ ਰੋਕਿਆ ਗਿਆ ਤਾਂ ਰਜਿੰਦਰ ਸਿੰਘ ਨੇ ਗੱਡੀ ਵਿਚੋਂ ਬਾਹਰ ਆ ਕੇ ਗੱਡੀ ਦੇ ਟਾਇਰ ਚੈੱਕ ਕੀਤੇ ਤਾਂ ਲੁਟੇਰਿਆਂ ਵੱਲੋਂ ਰਜਿੰਦਰ ਸਿੰਘ ਤੇ ਹਮਲਾ ਕਰ ਦਿੱਤਾ। ਤਾਂ ਉਹਨਾਂ ਲੁਟੇਰਿਆਂ ਵਿੱਚੋਂ ਇੱਕ ਲੁਟੇਰੇ ਨੇ ਇਹਨਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਉਸ ਤੋਂ ਬਾਅਦ ਦੋਨਾਂ ਟਰਾਂਸਪੋਰਟਰਾਂ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਕਿਸੇ ਤਰੀਕੇ ਨਾਲ ਟਰਾਂਸਪੋਰਟਰ ਨੇ ਆਪਣੀ ਜਾਨ ਬਚਾਈ ਅਤੇ ਆਪਣੇ ਪਿੰਡ ਮਾਣਕੀ ਪਹੁੰਚ ਗਏ। ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਅਤੇ ਪੁਲਿਸ ਨੂੰ ਇਤਲਾਹ ਵੀ ਕਰ ਦਿੱਤੀ, ਬਾਅਦ ਵਿੱਚ ਪੁਲਿਸ ਘਟਨਾ ਵਾਲੀ ਜਗ੍ਹਾ ਤੇ ਪਹੁੰਚੀ ਅਤੇ ਉਸ ਜਗ੍ਹਾ ਤੋਂ ਸੋਨੇ ਦਾ ਕੜਾ ਵੀ ਪ੍ਰਾਪਤ ਹੋ ਗਿਆ। ਪੁਲਿਸ ਹੁਣ ਘਟਨਾਂ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ।
ਓਥੇ ਮਰੀਜਾਂ ਦਾ ਇਲਾਜ਼ ਕਰ ਰਹੇ ਡਾਕਟਰ ਦਾ ਬਿਆਨ ਵੀ ਆਇਆ,,,,,,,ਖੈ ਦੇਖਿਆ ਜਾਵੇ ਤਾਂ ਲੋਕਾਂ ਦਾ ਘਰੋਂ ਨਿਕਲਣਾ ਸਮਝੋ ਔਖਾ ਹੋਇਆ ਪਿਆ ਕਿਉਂਕਿ ਇਨ੍ਹਾਂ ਨਸ਼ੇੜੀਆਂ ਚੋਰਾਂ ਲੁਟੇਰਿਆਂ ਦੇ ਵੱਲੋਂ ਕੋਈ ਪਤਾ ਨਹੀਂ ਕਿਸ ਮੋੜ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦੇਣ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………