Htv Punjabi
Sport

ਆਈਪੀਐਲ ਦਾ ਸਭ ਤੋਂ ਵੱਡਾ ਟਾਰਗੇਟ ਪੜ੍ਹੋ ਕਿਸ ਤਰ੍ਹਾਂ ਰਾਜਸਥਾਨ ਨੇ ਕੀਤਾ ਚੇਜ਼

ਆਈਪੀਐੱਲ ਦੇ 13ਵੇਂ ਸੀਜ਼ਨ ਦੇ 9ਵੇਂ ਮੈਚ ‘ਚ ਰਾਜਸਥਾਨ ਰਾਇਲ ਨੇ ਲੀਗ ‘ਚ ਸਭ ਤੋਂ ਵੱਡਾ ਟਾਰਗੇਟ ਚੇਜ਼ ਕੀਤਾ। ਪੰਜਾਬ ਦੇ 224 ਰਨ ਦੇ ਟਾਰਗੇਟ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਨੇ 226 ਦੌੜਾਂ ਬਣਾ ਕੇ 4 ਵਿਕੇਟ ਨਾਲ ਮੈਚ ਜਿੱਤ ਲਿਆ। ਜਿੱਤ ਦੇ ਹੀਰੋ ਰਾਹੁਲ ਤੇਵਤਿਆ (53) ਰਹੇ। ਰਾਜਸਥਾਨ ਨੂੰ ਜਿੱਤ ਦੇ ਲਈ 18 ਬਾਲਾਂ ‘ਚ 51 ਦੌੜਾਂ ਚਾਹੀਦੀਆਂ ਸਨ,, ਉਸ ਵੇਲੇ ਸ਼ੇਲਡਨ ਕਾਟਰੇਲ ਦੇ ਇਕ ਓਵਰ ‘ਚ 5 ਛੱਕੇ ਲਗਾ ਕੇ ਮੈਚ ਪਲਟ ਦਿੱਤਾ। ਇਸ ‘ਚ ਪਹਿਲਾਂ ਰਾਜਸਥਾਨ ਨੇ 2008 ‘ਚ ਡੇੱਡਲਾਕ ਚਾਰਜਸ ਦੇ ਖਿਲਾਫ 215 ਦੌੜਾ ਦਾ ਟਾਰਗੇਟ ਚੇਜ਼ ਕਰਦੇ ਹੋਏ 217 ਦੌੜਾਂ ਬਣਾਈਆਂ ਹਨ।

ਰਾਹੁਲ ਤੇਵਤਿਆ ਦੀ ਸ਼ੂਰੂਵਾਤ ਬਹੁਤ ਹੋਲੀ ਰਹੀ। ਸ਼ੁਰੂਆਤੀ 19 ਬਾਲਾਂ ‘ਤੇ ਉਹਨਾਂ ਨੇ ਸਿਰਫ 8 ਦੌੜਾਂ ਹੀ ਬਣਾਈਆਂ ਸਨ। ਇਸ ਦੇ ਬਾਅਦ ਤੇਵਤਿਆ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ ਅਗਲੀ 12 ਬਾਲ ‘ਤੇ 45 ਦੌੜਾ ਬਣਾਈਆਂ । ਜਿਸ ‘ਚ 7 ਛੱਕੇ ਵੀ ਸ਼ਾਮਿਲ ਸਨ।

ਆਈਪੀਐਲ ਇਤਿਹਾਸ ‘ਚ ਪਹਿਲੀ ਵਾਰ ਹੈ ਜਦੋਂ ਇਕ ਪਾਰੀ ‘ਚ 5 ਓਵਰਾਂ ‘ਚ 86 ਦੌੜਾਂ ਬਣੀਆਂ ਹੋਣ। ਰਾਜਸਥਾਨ ਨੇ 37 ਬਾਲਾਂ ‘ਚ ਇਹ ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ 2012 ‘ਚ ਚੇਨੱਈ ਸੁਪਰ ਕਿੰਗਜ ਨੇ ਰਾਏਲ ਚੈਲੰਜਰ ਬੈਂਗਲੁਰੂ ਦੇ ਖਿਲਾਫ 77 ਦੌੜਾਂ ਬਣਾਈਆਂ ਸਨ।

Related posts

ਅੰਤਰਾਸ਼ਟਰੀ ਕੱਬਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ

htvteam

IPL ਲਈ ਹੋ ਜਾਓ ਤਿਆਰ, ਸੂਚੀ ਆ ਗਈ ਸਾਹਮਣੇ,19 ਸਤੰਬਰ ਤੋਂ ਮੈਚ ਸ਼ੁਰੂ

htvteam

ਕ੍ਰਿਕਟਰ ਸੁਰੇਸ਼ ਰੈਨਾ ਪੁੱਜੇ ਪਠਾਨਕੋਟ, ਭੂਆ ਨਾਲ ਕੀਤਾ ਦੁੱਖ ਸਾਝਾਂ

htvteam