ਪੁਲਿਸ ਨੂੰ ਅਸੀਂ ਅਕਸਰ ਗਾਲਾਂ ਸੁਣਦੇ ਬੇਈਮਾਨ ਕਹਿੰਦੇ ਤੇ ਰਿਸ਼ਵਤ ਖੋਰੀ ਕਹਿੰਦੇ ਤਾਂ ਅਕਸਰ ਸੁਣਦਿਆਂ ਪਰ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਨੂੰ ਦੇਖ ਕੇ ਖਾਕੀ ਵਰਦੀ ਤੇ ਲੱਗਿਆ ਦਾਗ ਇਸ ਤਰੀਕੇ ਨਾਲ ਤੁਲ ਜਾਵੇਗਾ ਕਿ ਲੋਕ ਵੀ ਸੁਣ ਕੇ ਸਲਾਮਾਂ ਕਰਨਗੇ,, ਜਿੱਦਾਂ ਪੰਜੇ ਉਂਗਲਾਂ ਇੱਕੋ ਸਾਹ ਨਹੀਂ ਹੁੰਦੀਆਂ ਉਦਾਂ ਹੀ ਸਾਰੇ ਇਨਸਾਨ ਬੇਈਮਾਨ ਨਹੀਂ ਹੁੰਦੇ,,, ਬਸ ਇਮਾਨਦਾਰੀ ਦੀਆਂ ਮਿਸਾਲਾਂ ਦੇਣੀਆਂ ਪੈਂਦੀਆਂ ਨੇ,,, ਜੀ ਹਾਂ ਅਸੀਂ ਗੱਲ ਕਰਾਂਗੇ ਅੱਜ ਅੰਮ੍ਰਿਤਸਰ ਪੁਲਿਸ ਦੀ ਜਿੱਥੇ ਲੋਕ ਬੈਂਕਾਂ ਦੇ ਵਿੱਚ ਪੈਸਾ ਜਮਾ ਕਰਾ ਕੇ ਸਰਾ ਰਾਤ ਨੂੰ ਸਕੂਨ ਨਾਲ ਸੌਂਦੇ ਨੇ,, ਪਰ ਉਥੇ ਇਸ ਨੌਜਵਾਨ ਨੇ ਬੈਂਕ ਤੇ ਨਹੀਂ ਸਗੋਂ ਪੰਜਾਬ ਪੁਲਿਸ ਦੇ ਉੱਤੇ ਇਨਾ ਭਰੋਸਾ ਜਤਾਇਆ ਕਿ ਆਪਣੇ ਪੈਸੇ ਬੈਂਕ ਦੀ ਥਾਂ ਥਾਣੇ ਵਿੱਚ ਜਮਾ ਕਰਵਾਉਣ ਆ ਗਿਆ।
ਜੀ ਹਾਂ ਤਸਵੀਰਾਂ ਸਕਰੀਨ ਤੇ ਨਾਲ ਨਾਲ ਦੇਖ ਸਕਦੇ ਹੋ,,,ਅੰਮ੍ਰਿਤਸਰ ਪੁਲਿਸ ਦੀ ਇਮਾਨਦਾਰੀ ਅਤੇ ਲੋਕ ਅੰਮ੍ਰਿਤਸਰ ਪੁਲਿਸ ਤੇ ਕਿਸ ਕਦਰ ਭਰੋਸਾ ਕਰਦੇ ਨੇ ਇਸ ਦੀ ਤਾਜ਼ਾ ਮਿਸਾਲ ਰਾਮਬਾਗ ਥਾਣੇ ਵਿਖੇ ਸਾਹਮਣੇ ਆਈ,,ਦਰਅਸਲ ਰੋਹਿਤ ਕੁਮਾਰ ਨਾਮ ਦਾ ਅੱਜ ਆਪਣੇ ਪੈਸੇ ਜਮਾ ਕਰਵਾਉਣ ਲਈ ਰਾਮਬਾਗ ਥਾਣੇ ਪਹੁੰਚ ਗਿਆ, ਜਦ ਉੱਥੇ ਤੈਨਾਤ ਦਬੰਗ ਐਸਐਚਓ ਮੈਡਮ ਰਾਜਵਿੰਦਰ ਕੌਰ ਨੇ ਉਸ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਉਸ ਨੂੰ ਬੈਂਕਾਂ ਤੇ ਕੋਈ ਯਕੀਨ ਨਹੀਂ ਇਸ ਕਰਕੇ ਉਹ ਆਪਣੇ ਪੈਸੇ ਥਾਣੇ ਉਹਨਾਂ ਦੇ ਕੋਲ ਜਮਾ ਕਰਵਾਉਣ ਆਇਆ ਹੈ।
ਖੈਰ ਪੁਲਿਸ ਨੂੰ ਵੀ ਉਦੋਂ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਜਦੋਂ ਲੋਕ ਇਸ ਕਦਰ ਉਹਨਾਂ ਦੀ ਇਮਾਨਦਾਰੀ ਨੂੰ ਪਰਖਦੇ ਨੇ ਅਤੇ ਉਹਨਾਂ ਤੇ ਭਰੋਸਾ ਜਤਾਉਂਦੇ ਨੇ,,, ਕਿਉਂਕਿ ਅਸੀਂ ਅਕਸਰ ਪੰਜਾਬ ਪੁਲਿਸ ਦੇ ਅਕਸ਼ ਖਰਾਬ ਕਰਨ ਵਾਲੀਆਂ ਵੀਡੀਓ ਤਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਤੇ ਦੱਬ ਕੇ ਸ਼ੇਅਰ ਵੀ ਕਰਦੇ ਆਂ ਪਰ ਹੁਣ ਜਿਸ ਤਰੀਕੇ ਦੀ ਮਿਸਾਲ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲੀ ਹ ਤਾਂ ਇਸ ਵੀਡੀਓ ਨੂੰ ਵੀ ਸ਼ੇਅਰ ਕਰਨਾ ਨਾ ਭੁਲਿਓ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………