Htv Punjabi
Crime Punjab Video

ਆਸ਼ਿਕ ਦਾ ਚਾੜ੍ਹਿਆ ਕੁਟਾਪਾ, ਕੁੜਮਣੀ ਦੇ ਤੋੜੇ ਦੰਦ, ਦੇਖੋ ਸੀਨ

ਆਸ਼ਿਕ ਦੀ ਕੁੜੀ ਵਾਲਿਆਂ ਨੇ ਜੰਮ ਕੇ ਕੀਤੀ ਕੁੱਟਮਾਰ
ਰਿਸ਼ਤਾ ਤੋੜਨ ਤੋਂ ਬਾਅਦ ਨੌਜਵਾਨ ਦੀਆਂ ਤੋੜੀਆਂ ਹੱਡੀਆਂ
ਜਖਮੀ ਹਾਲਤ ਵਿੱਚ ਨੌਜਵਾਨ ਹਸਪਤਾਲ ਵਿੱਚ ਭਰਤੀ
ਇਨਸਾਫ ਅਤੇ ਆਪਣੇ ਵਿਆਹ ਦੀ ਲਗਾ ਰਿਹਾ ਹੈ ਗੁਹਾਰ
ਫਿਰੋਜ਼ਪੁਰ ਦੇ ਪਿੰਡ ਚਾਂਦੀਵਾਲਾ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਹਿਲਾ ਆਸ਼ਿਕ ਦਾ ਪਿਆਰ ਸਿਰੇ ਚੜਦਾ ਦਿਖਿਆ ਪਰ ਕੁੜੀ ਵਾਲਿਆਂ ਨੇ ਪਹਿਲਾਂ ਮੰਗਣਾ ਤੋੜਿਆ ਫਿਰ ਆਸ਼ਕ ਦੀਆਂ ਹੱਡੀਆਂ ਵੀ ਤੋੜ ਦਿੱਤੀਆਂ ਮਾਮਲਾ ਫਿਰੋਜ਼ਪੁਰ ਦੇ ਚਾਂਦੀ ਵਾਲਿਆਂ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਮਨਜੀਤ ਸਿੰਘ ਦਾ ਪਿੰਡ ਦੀ ਹੀ ਰਹਿਣ ਵਾਲੀ ਕੁੜੀ ਨਾਲ ਬਚਪਨ ਤੋਂ ਹੀ ਪਿਆਰ ਸੀ ਇਹ ਪਿਆਰ ਹੋਰ ਪ੍ਰਵਾਨ ਚੜਦਾ ਗਿਆ ਅਤੇ ਜਦ ਦੋਨੋਂ ਸਕੂਲ ਤੋਂ ਕਾਲਜ ਪਹੁੰਚੇ ਤਾਂ ਇਹ ਪਿਆਰ ਹੋਰ ਗੂੜਾ ਹੁੰਦਾ ਗਿਆ ਦੋਨਾਂ ਦੇ ਪਰਿਵਾਰਾਂ ਵਾਲੇ ਪਹਿਲਾਂ ਤਾਂ ਇਸ ਤੇ ਇਤਰਾਜ ਜਤਾਉਂਦੇ ਸੀ ਪਰ ਕੁਝ ਸਮੇਂ ਬਾਅਦ ਦੋਨਾਂ ਪਰਿਵਾਰਾਂ ਨੇ ਮਿਲ ਕੇ ਇਹਨਾਂ ਦਾ ਮੰਗਣਾ ਕਰ ਦਿੱਤਾ ਪਰ ਕੁਝ ਐਸਾ ਭਾਣਾ ਵਾਪਰਿਆ ਕਿ ਲੜਕੀ ਵਾਲਿਆਂ ਨੂੰ ਆਸ਼ਕ ਮਨਜੀਤ ਸਿੰਘ ਪਸੰਦ ਨਹੀਂ ਆਇਆ ਪਰ ਮਨਜੀਤ ਸਿੰਘ ਲੜਕੀ ਨਾਲ ਵਿਆਹ ਕਰਾਣ ਤੇ ਅੜਿਆ ਰਿਹਾ ਲੜਕੀ ਵਾਲਿਆਂ ਨੇ ਕਈ ਵਾਰ ਮਨਾ ਕੀਤਾ ਪਰ ਜੇ ਮਨਜੀਤ ਸਿੰਘ ਨਹੀਂ ਮੰਨਿਆ ਤਾਂ ਕੁੜੀ ਵਾਲਿਆਂ ਨੇ ਮਨਜੀਤ ਸਿੰਘ ਦੀ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ,,,,

ਉੱਥੇ ਹੀ ਦੂਜੀ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਝਗੜਾ ਵਿਆਹ ਟੁੱਟਣ ਨੂੰ ਲੈ ਕੇ ਨਹੀਂ ਹੋਇਆ ਜਦਕਿ ਇਸ ਦੀ ਵਜਹਾ ਰੰਜਿਸ਼ ਉਹਨਾਂ ਨੇ ਕਿਹਾ ਕਿ ਮਨਜੀਤ ਸਿੰਘ ਜਾ ਰਿਹਾ ਸੀ ਤਾਂ ਉਹਨਾਂ ਨੇ ਉਸ ਨੂੰ ਰਾਹ ਦੇਣ ਲਈ ਕਈ ਹਾਰਨ ਮਾਰੇ ਪਰ ਉਸਨੇ ਆਪਣਾ ਵਹੀਕਲ ਪਾਸੇ ਨਹੀਂ ਕੀਤਾ ਜਿਸ ਤੋਂ ਵਿਵਾਦ ਵਧਿਆ ਅਤੇ ਝਗੜਾ ਹੋ ਗਿਆ ਅਤੇ ਉਹਨਾਂ ਦੇ ਵੀ ਸੱਟਾਂ ਵੱਜੀਆਂ ਨੇ,,,,,

ਪਰ ਇਸ ਸਭ ਦੇ ਵਿੱਚ ਆਸ਼ਿਕ ਮਨਜੀਤ ਸਿੰਘ ਅਜੇ ਵੀ ਜਿੱਦ ਤੇ ਅੜਿਆ ਹੈ ਕਿ ਉਹ ਆਪਣੀ ਪ੍ਰੇਮਿਕਾ ਨਾਲ ਹੀ ਸ਼ਾਦੀ ਰਚਾਉਣਾ ਚਾਹੁੰਦਾ ਹੈ ਅਤੇ ਉਹ ਵੀ ਉਸ ਨਾਲ ਸ਼ਾਦੀ ਦੇ ਰਚਾਉਣਾ ਚਾਹੁੰਦੀ ਹੈ ਅਤੇ ਹੁਣ ਲੜਕੀ ਪਰਿਵਾਰ ਸ਼ਾਦੀ ਤੋਂ ਮੁੱਕਰ ਰਿਹਾ ਹੈ ਜਿਸ ਕਰਕੇ ਇਹ ਝਗੜਾ ਹੋਇਆ ਹੈ ਅਤੇ ਉਹਨਾਂ ਨੇ ਉਸਦੀ ਕੁੱਟਮਾਰ ਕੀਤੀ ਹੈ ਤਾਂ ਕਿ ਉਹ ਇਸ ਰਿਸ਼ਤੇ ਤੋਂ ਪਿੱਛੇ ਹਟ ਜਾਵੇ ਪੁਲਿਸ ਵੱਲੋਂ ਇਸ ਵਿੱਚ ਮੁਕਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕੱਚੀ ਪੈਨਸਿਲ ਨਾਲ ਕਿਵੇਂ ਲਿਖੇ ਗਏ ਇਸ ਟੱਬਰ ਦੇ ਲੇਖ; ਤੁਹਾਡੀਆਂ ਅੱਖਾਂ ਵੀ ਹੋ ਜਾਣਗੀਆਂ ਗਿੱਲੀਆਂ

htvteam

ਬਾਦਲ ਪਰਿਵਾਰ ਦੀ ਵੱਡੀ ਹਰਕਤ ! ਹੋਇਆ ਐਕਸ਼ਨ?

htvteam

ਜੱਜ ਦੇ ਗਨਮੈਨ ਨੇ ਗੁਆਂਢੀ ਪਿਓ-ਪੁੱਤ ਨਾਲ ਖੇਤ ‘ਚ ਆਹ ਕੀ ਕਰਤਾ

htvteam

Leave a Comment